ਬੱਚਿਆਂ 'ਤੇ ਕੋਰੋਨਾ ਵੈਕਸੀਨ ਦਾ ਟ੍ਰਾਇਲ ਸ਼ੁਰੂ, 2 ਤੋਂ 6 ਸਾਲ ਦੀ ਉਮਰ ਦੇ 5 ਬੱਚਿਆਂ ਨੂੰ ਲੱਗਿਆ ਟੀਕਾ

By  Baljit Singh June 24th 2021 02:57 PM -- Updated: June 24th 2021 03:03 PM

ਲਖਨਊ: ਹੁਣ ਦੇਸ਼ 'ਚ ਬੱਚਿਆਂ' ਉੱਤੇ ਕੋਰੋਨਾ ਟੀਕੇ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਹੁਣ ਤੱਕ 2 ਤੋਂ 6 ਸਾਲ ਦੀ ਉਮਰ ਸਮੂਹ ਦੇ 5 ਬੱਚਿਆਂ ਨੂੰ ਟੀਕਾ ਲਗਾਇਆ ਗਿਆ ਹੈ। ਪਹਿਲੀ ਵਾਰ ਇਕ ਦੋ ਸਾਲ ਦੀ ਅੱਠ ਮਹੀਨੇ ਦੀ ਬੱਚੀ ਨੂੰ ਟੀਕਾ ਲਗਾਇਆ ਗਿਆ ਸੀ। ਕਾਨਪੁਰ ਦੇਹਾਤੀ ਇਲਾਕਿਆਂ ਵਿਚ ਇਕ ਨਿੱਜੀ ਡਾਕਟਰ ਨੇ ਆਪਣੀ ਬੱਚੀ ਨੂੰ ਟੀਕੇ ਦੀ ਟ੍ਰਾਇਲ ਲਈ ਵੈਕਸੀਨੇਸ਼ਨ ਕਰਵਾਇਆ। ਇਨ੍ਹਾਂ ਬੱਚਿਆਂ ਦੇ ਟੀਕਾਕਰਨ ਤੋਂ ਪਹਿਲਾਂ ਖੂਨ ਦੇ ਨਮੂਨੇ ਲਏ ਗਏ ਸਨ। ਇਹ ਟੀਕਾ ਕੋਵੈਕਿਨ ਦੀ ਯੋਜਨਾ ਤਹਿਤ ਦਿੱਤਾ ਗਿਆ ਹੈ।

ਪੜੋ ਹੋਰ ਖਬਰਾਂ: ਪਾਕਿ : ਪੁਰਾਣੀ ਰੰਜ਼ਿਸ਼ ਕਾਰਨ ਇਕੋ ਪਰਿਵਾਰ ਦੇ 7 ਜੀਆਂ ਦਾ ਕਤਲ

ਕਾਨਪੁਰ ਦੇ ਡਾਕਟਰ ਜੇਐੱਸ ਕੁਸ਼ਵਾਹਾ ਨੇ ਦੱਸਿਆ ਕਿ ਹੁਣ ਤੱਕ 12-18 ਸਾਲ ਦੀ ਉਮਰ ਦੇ 20 ਬੱਚਿਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ, 6 ਤੋਂ 12 ਸਾਲ ਦੇ 20 ਬੱਚਿਆਂ ਨੂੰ ਵੀ ਖੁਰਾਕ ਦਿੱਤੀ ਗਈ ਹੈ ਅਤੇ 2 ਤੋਂ 6 ਸਾਲ ਦੇ ਪੰਜ ਬੱਚਿਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਸਾਰੇ ਬੱਚੇ ਠੀਕ ਹਨ। ਕੋਈ ਖਾਸ ਸਮੱਸਿਆ ਨਹੀਂ ਹੈ। ਥੋੜਾ-ਬਹੁਤ ਦਰਦ ਹੈ ਬੱਸ।

ਪੜੋ ਹੋਰ ਖਬਰਾਂ: 12ਵੀਂ ਬੋਰਡ ਪ੍ਰੀਖਿਆ ‘ਤੇ ਸੁਪਰੀਮ ਕੋਰਟ ਦਾ ਹੁਕਮ, ਹਰ ਸੂਬਾ 31 ਜੁਲਾਈ ਤੱਕ ਨਤੀਜੇ ਕਰੇ ਐਲਾਨ

ਸੀਰਮ ਇੰਸਟੀਚਿਊਟ ਜੁਲਾਈ ਵਿਚ ਬੱਚਿਆਂ 'ਤੇ ਕਰੇਗਾ ਟ੍ਰਾਇਲ

ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਜੁਲਾਈ ਵਿਚ ਕੋਵੀਡ ਤੋਂ ਬੱਚਿਆਂ ਦੀ ਰੱਖਿਆ ਕਰਨ ਵਾਲੇ ਕੋਵੋਵੈਕਸ ਟੀਕੇ ਦਾ ਟ੍ਰਾਇਲ ਸ਼ੁਰੂ ਕਰਨ ਦਾ ਸੰਕੇਤ ਵੀ ਦਿੱਤਾ ਹੈ। ਇਹ ਟੀਕਾ ਵਿਕਸਤ ਕਰਨ ਵਾਲੀ ਅਮਰੀਕੀ ਕੰਪਨੀ ਨੋਵਾਵੈਕਸ ਨੇ ਯੂਐੱਸ ਦੇ ਬੱਚਿਆਂ 'ਤੇ ਟ੍ਰਾਇਲ ਤੋਂ ਬਾਅਦ ਕਿਹਾ ਹੈ ਕਿ ਇਸ ਦੇ ਫੇਜ਼-3 ਦੇ ਟ੍ਰਾਇਲ ਅਮਰੀਕਾ ਦੇ ਮੈਕਸੀਕੋ ਦੇ 119 ਸ਼ਹਿਰਾਂ ਵਿਚ ਹੋਏ ਹਨ, ਜਿਸਦਾ ਨਤੀਜਾ 90.4 ਫੀਸਦੀ ਹੈ।

ਪੜੋ ਹੋਰ ਖਬਰਾਂ: ਕਰਨਾਟਕ ‘ਚ ਆਨਰ ਕਿਲਿੰਗ. ਦਲਿਤ ਲੜਕੇ ਤੇ ਮੁਸਲਿਮ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ

ਬੱਚਿਆਂ ਦੇ ਟੀਕੇ ਨੂੰ ਸਤੰਬਰ ਵਿਚ ਮਨਜ਼ੂਰੀ ਮਿਲਣ ਦੀ ਆਸ

ਦਿੱਲੀ ਏਮਸ ਹਸਪਾਤਲ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਭਾਰਤ ਬਾਇਓਟੈਕ ਦੀ ਕੋਵੋਕਿਨ ਨੂੰ ਸਤੰਬਰ ਤੱਕ ਬੱਚਿਆਂ ਲਈ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਉੱਤੇ ਕੋਵੈਕਸੀਨ ਦੇ ਫੇਜ਼ II ਅਤੇ III ਦੇ ਟ੍ਰਾਇਲ ਤੋਂ ਬਾਅਦ ਸਤੰਬਰ ਤੱਕ ਇਹ ਅੰਕੜੇ ਉਪਲਬਧ ਹੋਣਗੇ। ਕੋਵੈਕਸੀਨ ਇਸ ਮਹੀਨੇ ਬੱਚਿਆਂ ਲਈ ਮਨਜ਼ੂਰ ਹੋ ਸਕਦੀ ਹੈ। ਇਸ ਦੇ ਨਾਲ ਜੇ ਫਾਈਜ਼ਰ-ਬਾਇਓਨਟੈਕ ਨੂੰ ਭਾਰਤ ਵਿਚ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਬੱਚਿਆਂ ਲਈ ਇੱਕ ਟੀਕੇ ਦਾ ਵਿਕਲਪ ਵੀ ਹੋ ਸਕਦਾ ਹੈ।

-PTC News

Related Post