ਪਾਕਿਸਤਾਨ 'ਚ ਵਿਆਹ ਕਰਵਾਉਣ ਵਾਲੀ ਕਿਰਨ ਬਾਲਾ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਵੇਗੀ:ਭਾਈ ਗੋਬਿੰਦ ਲੌਂਗੋਵਾਲ

By  Shanker Badra April 20th 2018 01:58 PM -- Updated: April 20th 2018 03:29 PM

ਪਾਕਿਸਤਾਨ 'ਚ ਵਿਆਹ ਕਰਵਾਉਣ ਵਾਲੀ ਕਿਰਨ ਬਾਲਾ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਵੇਗੀ:ਭਾਈ ਗੋਬਿੰਦ ਲੌਂਗੋਵਾਲ:ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਮੁਸਲਿਮ ਲੜਕੇ ਨਾਲ ਨਿਕਾਹ ਕਰਾਉਣ ਵਾਲੀ ਕਿਰਨ ਬਾਲਾ ਉਰਫ ਆਮਨਾ ਮਾਮਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਬਾਰੇ ਕਿਹਾ ਹੈ। Kiran Bala's marriage to Pakistani will be investigated: Bhai Gobind Longowalਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅਗਜ਼ੈਕਟ ਕਮੇਟੀ ਦੀ ਮੀਟਿੰਗ ਵਿਚ ਹਿੱਸਾ ਲੈਣ ਪਹੁੰਚੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਇਸ ਮਾਮਲੇ ਸਬੰਧੀ ਪਾਕਿਸਤਾਨ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਜਾਵੇਗੀ।ਭਾਈ ਲੌਂਗੋਵਾਲ ਨੇ ਕਿਹਾ ਹੈ ਕਿ ਔਰਤ ਦੇ ਪਰਿਵਾਰ ਦੀ ਐੱਸ.ਜੀ.ਪੀ.ਸੀ. ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। Kiran Bala's marriage to Pakistani will be investigated: Bhai Gobind Longowalਦੱਸਣਯੋਗ ਹੈ ਕਿ ਐੱਸ.ਜੀ.ਪੀ.ਸੀ. ਵਲੋਂ ਵਿਸਾਖੀ ਮੌਕੇ ਪਾਕਿਸਤਾਨ ਭੇਜੇ ਗਏ ਸਿੱਖ ਜਥੇ 'ਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਕਿਰਨ ਬਾਲਾ ਵੀ ਪਾਕਿਸਤਾਨ ਚਲੀ ਗਈ ਸੀ।ਇਸ ਦੌਰਾਨ ਕਿਰਨ ਬਾਲਾ ਨੇ ਪਹਿਲਾਂ ਤਾਂ ਇਸਲਾਮ ਕਬੂਲ ਕੀਤਾ ਅਤੇ ਫਿਰ ਉਸ ਨੇ ਲਾਹੌਰ ਦੇ ਹੈਜਰਵਾਲ 'ਚ ਰਹਿਣ ਵਲੇ ਮੁਹੰਮਦ ਅਜ਼ੀਮ ਨਾਲ ਮੁਲਿਮ ਰੀਤੀ ਰਿਵਾਜ਼ਾ ਨਾਲ ਵਿਆਹ ਕਰ ਲਿਆ।

-PTCNews

Related Post