Kiss Day 2023: ਕਿੱਸ ਨਾਲ ਪਿਆਰ ਦਾ ਇਜ਼ਹਾਰ ਤੋਂ ਇਲਾਵਾ ਇਹ ਮਿਲਦੇ ਹਨ ਫਾਇਦੇ, ਜਾਣੋ
Kiss Day 2023: ਪੂਰੀ ਦੂਨੀਆ ’ਚ ਭਲਕੇ ਵੈਲੇਨਟਾਈਨ ਡੇ ਮਨਾਇਆ ਜਾਵੇਗਾ। ਇਸ ਦਿਨ ਪ੍ਰੇਮੀ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਜਸ਼ਨ ਮਨਾਉਂਦੇ ਹਨ। ਹਾਲਾਂਕਿ ਵੈਲੇਨਟਾਈਨ ਡੇ ਤੋਂ ਪਹਿਲਾਂ ਵੀ ਕਈ ਅਜਿਹੇ ਖਾਸ ਦਿਨ ਹੁੰਦੇ ਹਨ ਜਿਨ੍ਹਾਂ ਨੂੰ ਲੋਕ ਮਨਾਉਂਦੇ ਹਨ। ਜਿਸ ਨੂੰ ਵੈਲੇਨਟਾਈਨ ਵੀਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 7 ਤਰੀਕ ਤੋਂ ਲੈ ਕੇ ਹੁਣ ਤੱਕ ਪ੍ਰੇਮੀ ਜੋੜਿਆਂ ਵੱਲੋਂ ਵੱਖ ਵੱਖ ਦਿਨ ਮਨਾਇਆ ਗਿਆ ਹੈ। ਅੱਜ ਕਿੱਸ ਡੇ ਮਨਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਕਿੱਸ ਕਰਨਾ ਕਿਸੇ ਪ੍ਰਤੀ ਆਪਣੇ ਪਿਆਰ ਨੂੰ ਜਾਹਿਰ ਕਰਨ ਦੇ ਤਰੀਕਿਆਂ ਵਿਚੋਂ ਇੱਕ ਹੈ। ਪਰ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਕਿੱਸ ਕਰਨ ਨਾਲ ਭਾਵਨਾਤਮਕ ਲਾਭ ਤੋਂ ਇਲਾਵਾ ਇਸ ਦੇ ਕਈ ਸਿਹਤਮੰਦ ਲਾਭ ਵੀ ਹਨ। ਆਓ ਤੁਹਾਨੂੰ ਇਸ ਬਾਰੇ ਜਾਣੂ ਕਰਵਾਉਂਦੇ ਹਾਂ।
ਕਿੱਸ ਕਰਨ ਨਾਲ ਮਿਲਦੀ ਹੈ ਖੁਸ਼ੀ
ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਚੁੰਮਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਆਕਸੀਟੌਸੀਨ, ਡੋਪਾਮਾਈਨ ਤੇ ਸੇਰੋਟੋਨਿਨ ਵਰਗੇ ਰਸਾਇਣ ਛੱਡਦਾ ਹੈ ਜਿਸ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ। ਨਾਲ ਹੀ ਖੁਸ਼ਹਾਲ ਹਾਰਮੋਨਸ ਦਾ ਇਹ ਮਿਸ਼ਰਣ ਮੂਡ ਸਵਿੰਗ ਨੂੰ ਕੰਟਰੋਲ ਕਰਨ ਚ ਵੱਡੀ ਮਦਦ ਕਰਦਾ ਹੈ।
ਘੱਟਦਾ ਹੈ ਬਲੱਡ ਪ੍ਰੈਸ਼ਰ
ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿੱਸ ਨਾਲ ਸਾਡੀਆਂ ਖੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ। ਇਸ ਨਾਲ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘਟਾਉਣ 'ਚ ਮਦਦ ਮਿਲਦੀ ਹੈ। ਅਜਿਹੀ ਉਸ ਸਮੇਂ ਹੁੰਦਾ ਹੈ ਜਦੋ ਤੁਸੀਂ ਕਿੱਸ ਕਰਦੇ ਹੋ ਤਾਂ ਇਸ ਦੌਰਾਨ ਦਿਲ ਦੀਆਂ ਧੜਕਣ ਵਧ ਜਾਂਦੀ ਹੈ ਜੋ ਖੂ਼ਨ ਦੀਆਂ ਨਾੜੀਆਂ ਨੂੰ ਫੈਲਾਉਂਦੀ ਹੈ ਅਤੇ ਇਸ ਦੌਰਾਨ ਜਦੋ ਖੂ਼ਨ ਦਾ ਪ੍ਰਵਾਹ ਹੁੰਦਾ ਹੈ ਤਾਂ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ।
ਘੱਟਦਾ ਹੈ ਤਣਾਅ ਦਾ ਪੱਧਰ
ਕਿਹਾ ਜਾਂਦਾ ਹੈ ਕਿ ਕਿਸ ਨਾਲ ਕੋਰਟੀਸੋਲ ਦੇ ਪੱਧਰ ਨੂੰ ਘਟਾਉਣ ਚ ਮਦਦ ਮਿਲਦੀ ਹੈ। ਇਸ ਨਾਲ ਸਵੈ-ਮੁੱਲ ਦੀਆਂ ਭਾਵਨਾਵਾਂ ਨੂੰ ਵਧਦੀ ਹੈ ਅਤੇ ਤਣਾਅ ਦਾ ਪੱਧਰ ਘਟਦਾ ਹੈ।
ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦੀ ਹੈ ਅਤੇ ਕੈਵਿਟੀ ਨਾਲ ਲੜਦੀ ਹੈ
ਕਿਹਾ ਜਾਂਦਾ ਹੈ ਕਿ ਜਦੋ ਕੋਈ ਵਿਅਕਤੀ ਆਪਣੇ ਸਾਥੀ ਨੂੰ ਚੁੰਮਦਾ ਹੈ ਤਾਂ ਇਸ ਦੌਰਾਨ ਮੂੰਹ ਵਿੱਚ ਲਾਰ ਪੈਦਾ ਹੁੰਦੀ ਹੈ ਜਿਸ ਨਾਲ ਦੰਦਾਂ ਤੋਂ ਪਲਾਕ ਨੂੰ ਸਾਫ਼ ਕਰ ਦਿੰਦੀ ਹੈ।
ਹੁੰਦੀ ਹੈ ਕੈਲੋਰੀ ਬਰਨ
ਇਸ ਤੋਂ ਇਲਾਵਾ ਕਿਹਾ ਇਹ ਵੀ ਕਿਹਾ ਜਾਂਦਾ ਹੈ ਕਿ ਕਿੱਸ ਕਰਨ ਨਾਲ ਪ੍ਰਤੀ ਮਿੰਟ 2-3 ਕੈਲੋਰੀ ਬਰਨ ਕਰਨ ਵਿੱਚ ਮਦਦ ਕਰ ਸਕਦਾ ਹੈ। ਨਾਲ ਹੀ ਕਿੱਸ ਕਰਨ ਨਾਲ ਮੈਟਾਬੋਲਿਜ਼ਮ ਨੂੰ ਵੀ ਹੁਲਾਰਾ ਮਿਲਦਾ ਹੈ।
ਇਹ ਵੀ ਪੜ੍ਹੋ: ਪਤੀ-ਪਤਨੀ ਦੀਆਂ ਇਹ 5 ਗਲਤੀਆਂ ਕਾਰਨ ਖਤਮ ਹੋ ਜਾਂਦੀਆਂ ਨੇ ਨਜ਼ਦੀਕੀਆਂ, ਇਸ ਤਰ੍ਹਾਂ ਕਰੋ ਸੁਧਾਰ
- PTC NEWS