ਬੰਗਾਲ : ਜਾਦੂ ਦਿਖਾਉਣ ਲਈ ਗੰਗਾ 'ਚ ਉਤਰਿਆ ਜਾਦੂਗਰ , ਅਜੇ ਤੱਕ ਨਹੀਂ ਆਇਆ ਬਾਹਰ

By  Shanker Badra June 19th 2019 11:44 AM

ਬੰਗਾਲ : ਜਾਦੂ ਦਿਖਾਉਣ ਲਈ ਗੰਗਾ 'ਚ ਉਤਰਿਆ ਜਾਦੂਗਰ , ਅਜੇ ਤੱਕ ਨਹੀਂ ਆਇਆ ਬਾਹਰ:ਕੋਲਕਾਤਾ : ਪੱਛਮੀ ਬੰਗਾਲ ਦਾ ਮਸ਼ਹੂਰ ਜਾਦੂਗਰ ਚੰਚਲ ਲਹਿਰੀ ਐਤਵਾਰ ਦੁਪਹਿਰ ਜਾਦੂ ਦਿਖਾਉਣ ਲਈ ਹਾਵੜਾ ਬ੍ਰਿੱਜ ਕੋਲ ਹੁਗਲੀ (ਗੰਗਾ) ਨਦੀ 'ਚ ਉਤਰਿਆ ਸੀ ਪਰ ਅਚਾਨਕ ਗ਼ਾਇਬ ਹੋ ਗਿਆ ਹੈ। ਉਸ ਜਾਦੂਗਰ ਦੀ ਪਾਣੀ ਹੇਠਾਂ ਕਰਤੱਬ ਵਿਖਾਉਂਦਿਆਂ ਡੁੱਬਣ ਕਾਰਨ ਮੌਤ ਹੋ ਗਈ। [caption id="attachment_308525" align="aligncenter" width="300"]Kolkata Magician Chanchal Lahiri Dies Underwater After Stunt Fail
ਬੰਗਾਲ : ਜਾਦੂ ਦਿਖਾਉਣ ਲਈ ਗੰਗਾ 'ਚ ਉਤਰਿਆ ਜਾਦੂਗਰ , ਅਜੇ ਤੱਕ ਨਹੀਂ ਆਇਆ ਬਾਹਰ[/caption] ਮਿਲੀ ਜਾਣਕਾਰੀ ਮੁਤਾਬਕ ਚੰਚਲ ਲਹਿਰੀ ਨਾਂ ਦਾ ਇਹ ਜਾਦੂਗਰ ਛੇ ਫੁੱਟ ਲੰਮੇ ਪਿੰਜਰੇ, ਜਿਸ ਨੂੰ ਛੇ ਜਿੰਦਰੇ ਜੜੇ ਹੋਏ ਸਨ, ਵਿੱਚ ਬੰਦ ਹੋ ਕੇ ਪਾਣੀ ਹੇਠ ਕਰਤੱਬ ਵਿਖਾਉਣ ਲਈ ਗਿਆ ਸੀ ਪਰ ਬਾਹਰ ਨਹੀਂ ਨਿਕਲ ਸਕਿਆ।ਜਦੋਂ ਉਹ ਕਾਫੀ ਦੇਰ ਤੱਕ ਬਾਹਰ ਨਹੀਂ ਆਇਆ ਤਾਂ ਜਾਦੂ ਦੇਖ ਰਹੇ ਦਰਸ਼ਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। [caption id="attachment_308527" align="aligncenter" width="300"]Kolkata Magician Chanchal Lahiri Dies Underwater After Stunt Fail
ਬੰਗਾਲ : ਜਾਦੂ ਦਿਖਾਉਣ ਲਈ ਗੰਗਾ 'ਚ ਉਤਰਿਆ ਜਾਦੂਗਰ , ਅਜੇ ਤੱਕ ਨਹੀਂ ਆਇਆ ਬਾਹਰ[/caption] ਜਿਸ ਤੋਂ ਬਾਅਦ ਪੁਲਿਸ ਨਾਲ ਰਾਹਤ ਬਚਾਅ ਸਮੂਹ ਨੇ ਐਤਵਾਰ ਨੂੰ ਉਸਦੀ ਖੋਜ ਸ਼ੁਰੂ ਕੀਤੀ।ਇਕ ਅਫ਼ਸਰ ਮੁਤਾਬਕ ਉਸਨੂੰ ਲੱਭਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇੰਝ ਲੱਗਦਾ ਹੈ ਕਿ ਉਹ ਲਹਿਰਾਂ ਨਾਲ ਵਹਿ ਗਿਆ। ਗੋਤਾਖੋਰਾਂ ਵਲੋਂ ਕਾਫੀ ਲੱਭਣ ਦੇ ਬਾਵਜੂਦ ਹਾਲੇ ਤੱਕ ਚੰਚਲ ਦਾ ਕੋਈ ਸੁਰਾਗ ਨਹੀਂ ਲੱਭਿਆ ਜਾ ਸਕਿਆ ਹੈ। [caption id="attachment_308525" align="aligncenter" width="300"]Kolkata Magician Chanchal Lahiri Dies Underwater After Stunt Fail ਬੰਗਾਲ : ਜਾਦੂ ਦਿਖਾਉਣ ਲਈ ਗੰਗਾ 'ਚ ਉਤਰਿਆ ਜਾਦੂਗਰ , ਅਜੇ ਤੱਕ ਨਹੀਂ ਆਇਆ ਬਾਹਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਹੀਂ ਰੁਕ ਰਿਹਾ ਗੈਰ ਕਾਨੂੰਨੀ ਗਰਭਪਾਤ ਦਾ ਸਿਲਸਿਲਾ , 2 ਡਾਕਟਰ ਰੰਗੇ ਹੱਥੀਂ ਕਾਬੂ ਜਾਦੂਗਰ ਚੰਚਲ ਲਹਿਰੀ ਕੋਲਕਾਤਾ ਦੇ ਦੱਖਣੀ ਨੀਮ ਸ਼ਹਿਰੀ ਇਲਾਕੇ ਦਾ ਰਹਿਣ ਵਾਲਾ ਸੀ।ਇਸ ਤੋਂ ਪਹਿਲਾਂ ਸਾਲ 2013 ਵਿੱਚ ਹੁਗਲੀ ਨਦੀ ’ਚ ਇਹੀ ਕਰਤੱਬ ਵਿਖਾ ਚੁੱਕਾ ਸੀ ਪਰ ਇਸ ਵਾਰ ਬਦਕਿਸਮਤੀ ਨਾਲ ਉਹ ਡੁੱਬ ਗਿਆ।ਪੁਲੀਸ ਮੁਤਾਬਕ ਲਹਿਰੀ ਨੇ ਕਰਤੱਬ ਵਿਖਾਉਣ ਲਈ ਕੋਲਕਾਤਾ ਪੁਲੀਸ ਤੇ ਕੋਲਕਾਤਾ ਬੰਦਰਗਾਹ ਟਰੱਸਟ ਤੋਂ ਇਜਾਜ਼ਤ ਲਈ ਸੀ। -PTCNews

Related Post