ਕੋਟਕਪੂਰਾ : ਕਰਿਆਨਾ ਦੁਕਾਨਦਾਰ ਵੱਲੋਂ ਬਣਾਈ ਜੁਗਾੜੂ ਲਿਫਟ ਨੇ ਪੰਜਾਬੀ ਨੌਜਵਾਨ ਦੀ ਲਈ ਜਾਨ

By  Shanker Badra January 8th 2019 05:26 PM -- Updated: January 8th 2019 06:29 PM

ਕੋਟਕਪੂਰਾ : ਕਰਿਆਨਾ ਦੁਕਾਨਦਾਰ ਵੱਲੋਂ ਬਣਾਈ ਜੁਗਾੜੂ ਲਿਫਟ ਨੇ ਪੰਜਾਬੀ ਨੌਜਵਾਨ ਦੀ ਲਈ ਜਾਨ:ਕੋਟਕਪੂਰਾ ਵਿੱਚ ਬੀਤੇ ਸੋਮਵਾਰ ਵਾਲੇ ਦਿਨ ਰੇਲਵੇ ਰੋਡ ਸਥਿਤ ਢੋਡਾ ਚੌਕ 'ਚ ਇੱਕ ਕਰਿਆਨੇ ਦੀ ਦੁਕਾਨ 'ਤੇ ਮੰਦਭਾਗੀ ਘਟਨਾ ਵਾਪਰੀ ਸੀ।ਓਥੇ 3 ਮੰਜ਼ਿਲਾਂ ਦੁਕਾਨ ਵਿੱਚ ਲੱਗੀ ਜੁਗਾੜੂ ਲਿਫਟ ਨੇ ਇੱਕ 22 ਸਾਲਾਂ ਨੌਜਵਾਨ ਦੀ ਜਾਨ ਲੈ ਲਈ ਹੈ।

Kotkapura Desi Lift Punjabi youth Death
ਕੋਟਕਪੂਰਾ : ਕਰਿਆਨਾ ਦੁਕਾਨਦਾਰ ਵੱਲੋਂ ਬਣਾਈ ਜੁਗਾੜੂ ਲਿਫਟ ਨੇ ਪੰਜਾਬੀ ਨੌਜਵਾਨ ਦੀ ਲਈ ਜਾਨ

ਜਾਣਕਾਰੀ ਅਨੁਸਾਰ ਜਦੋਂ ਨੌਜਵਾਨ ਲਿਫਟ ਵਿੱਚ ਚੜਿਆ ਤਾਂ ਕਰੰਟ ਲੱਗਣ ਕਾਰਨ ਨੌਜਵਾਨ ਲਿਫਟ ਵਿੱਚ ਡਿੱਗ ਗਿਆ ਅਤੇ ਉਸਦਾ ਸਿਰ ਦੁਕਾਨ ਦੀ ਪਹਿਲੀ ਮੰਜਿਲ ਦੀ ਛੱਤ ਨਾਲ ਟਕਰਾ ਗਿਆ।ਜਿਸ ਨਾਲ ਉਸਦੀ ਮੌਤ ਹੋ ਗਈ।ਦੱਸਿਆ ਜਾਂਦਾ ਹੈ ਕਿ ਕਰਿਆਨਾ ਦੁਕਾਨਦਾਰ ਵੱਲੋਂ ਜੁਗਾੜੂ ਲਿਫਟ ਬਣਾਈ ਗਈ ਸੀ ,ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।

Kotkapura Desi Lift Punjabi youth Death ਕਰਿਆਨਾ ਦੁਕਾਨਦਾਰ ਵੱਲੋਂ ਬਣਾਈ ਜੁਗਾੜੂ ਲਿਫਟ ਨੇ ਪੰਜਾਬੀ ਨੌਜਵਾਨ ਦੀ ਲਈ ਜਾਨ

ਇਸ ਦੌਰਾਨ ਦੁਕਾਨ ਮਾਲਿਕ ਦੇ ਬੇਟੇ ਨੇ ਦੱਸਿਆ ਕਿ ਇਸ ਘਟਨਾ ਸਮੇਂ ਉਹ ਦੁਕਾਨ ਵਿੱਚ ਸੀ।ਜਦੋਂ ਇਹ ਘਟਨਾ ਵਾਪਰੀ ਤਾਂ ਉਨ੍ਹਾਂ ਨੂੰ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਨ੍ਹਾਂ ਨੇ ਉੱਥੇ ਪਹੁੰਚ ਕੇ ਦੀਪਕ ਨੂੰ ਲਿਫਟ ਵਿੱਚ ਫਸਿਆ ਦੇਖਿਆ ਤਾਂ ਉਨ੍ਹਾਂ ਨੇ ਜਲਦ ਹੀ ਮਿਸਤਰੀ ਨੂੰ ਬੁਲਾ ਕੇ ਫੱਸੇ ਹੋਏ ਦੀਪਕ ਨੂੰ ਬਾਹਰ ਕਢਵਾਇਆ ਅਤੇ ਹਸਪਤਾਲ ਪਹੁੰਚਾਇਆ।ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

-PTCNews

Related Post