ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਨਾਮਜ਼ਦ ਵੱਡੇ ਪੁਲਿਸ ਅਧਿਕਾਰੀ ਕੀਤੇ ਗਏ ਮੁਅੱਤਲ

By  Jagroop Kaur January 8th 2021 02:30 PM

ਹਾਈਕੋਰਟ ਤੋਂ ਬੇਅਦਬੀ ਮਾਮਲੇ ਵਿੱਚ CBI ਨੂੰ ਝਟਕਾ ਲੱਗਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਹੀ ਤੇਜ਼ ਕਰ ਦਿੱਤੀ ਹੈ, ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਅਨੁਰਾਹ ਅਗਰਵਾਲ ਨੇ ਡੀਜੀਪੀ ਪੰਜਾਬ ਦੀ ਸਿਫਾਰਿਸ਼ 'ਤੇ ਤਤਕਾਲੀ ਡੀਐੱਸਪੀ ਅਤੇ ਮੌਜੂਦਾ ਐੱਸਪੀ ਬਲਜੀਤ ਸਿੰਘ ਸਿੱਧੂ ਨੂੰ ਮੁਅੱਤਲ ਕਰ ਦਿੱਤਾ ਹੈ ਜਦਕਿ ਮੌਜੂਦਾ ADCP ਲੁਧਿਆਣਾ ਪਰਮਜੀਤ ਸਿੰਘ ਪੰਨੂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ|

ਹੋਰ ਪੜ੍ਹੋ : ਪਹਿਲਾਂ ਕੀਤੀ ਪਾਵਨ ਸਰੂਪਾਂ ਦੀ ‘ਬੇਅਦਬੀ’ ਫਿਰ ਕੀਤਾ ਪੁਲਿਸ ਨੂੰ ਸੂਚਿਤ

ਇੰਨਾਂ ਦੋਵਾਂ ਦਾ 2015 ਵਿੱਚ ਵਾਪਰੇ ਗੋਲੀਕਾਂਡ ਵਿੱਚ ਅਹਿਮ ਯੋਗਦਾਨ ਸੀ ਅਤੇ ਦੋਵਾਂ ਖਿਲਾਫ਼ SIT ਫ਼ਰੀਦਕੋਟ ਅਦਾਲਤ ਵਿੱਚ ਚਲਾਨ ਵੀ ਪੇਸ਼ ਕਰ ਚੁੱਕੀ ਹੈ| ਹੁਣ ਦੇ ਜਾਰੀ ਹੁਕਮਾਂ ਅਨੁਸਾਰ ਦੋਨਾਂ ਹੀ ਪੁਲਸ ਅਧਿਕਾਰੀਆਂ ਦਾ ਹੈੱਡਕੁਆਰਟਰ ਡੀ. ਜੀ. ਪੀ. ਦਫਤਰ ਚੰਡੀਗੜ੍ਹ ਬਣਾ ਦਿੱਤਾ ਗਿਆ ਹੈ। ਇਥੇ ਇਹ ਵੀ ਖ਼ਾਸ ਤੌਰ ’ਤੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਪੰਜਾਬ ਪੁਲਿਸ ਨੂੰ ਸੌਪਦਿਆਂ ਆਦੇਸ਼ ਦਿੱਤੇ ਸਨ ਕਿ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੇ ਚੇਅਰਮੈਨ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੂੰ ਇਸ ਵਿਚੋਂ ਬਾਹਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਥਾਂ ਕਿਸੇ ਹੋਰ ਸਮਰੱਥ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ ।

Senior Punjab cops involved in Behbal Kalan firing, case handed over to CBI  - India News

ਹੋਰ ਪੜ੍ਹੋ :ਬੇਅਦਬੀ ਮਾਮਲਿਆਂ ਨਾਲ ਜੁੜੀ ਵੱਡੀ ਖ਼ਬਰ, ਸਾਰੇ ਦਸਤਾਵੇਜ ਪੰਜਾਬ ਪੁਲਿਸ ਨੂੰ ਸੌਂਪਣ ਦੇ ਹੁਕਮ ਜਾਰੀ

ਦਸਣਯੋਗ ਹੈ ਕਿ ਇਹ ਅਧਿਕਾਰੀ ਲੁਧਿਆਣਾ ਰੇਂਜ ਦੇ ਤਤਕਾਲੀ IG ਪਰਮਰਾਜ ਸਿੰਘ ਉਮਰਾਨੰਗਲ ਨਾਲ ਉੱਥੇ ਮੌਜੂਦ ਸੀ,ਇੰਨਾਂ ਦੋਵਾਂ ਨੂੰ ਕੋਈ ਲਿਖਿਤ ਨਿਰਦੇਸ਼ ਨਹੀਂ ਦਿੱਤੇ ਗਏ ਸਨ, ਪਰ ਇੰਨਾਂ ਦੀ ਮੌਜੂਦਗੀ ਨੂੰ ਲੈਕੇ SIT ਵੱਲੋਂ ਵੱਡੇ ਸਵਾਲ ਚੁੱਕੇ ਗਏ ਸਨ, ਇਸ ਤੋਂ ਇਲਾਵਾ ਉਸ ਵੇਲੇ ਦੇ ਤਤਕਾਲੀ DSP ਬਲਜੀਤ ਸਿੰਘ ਸਿੱਧੂ 'ਤੇ ਇਲਜ਼ਾਮ ਹੈ ਕਿ ਉਸ ਨੇ ਪ੍ਰਦਰਸ਼ਨ ਵਾਲੀ ਥਾਂ ਦੀ CCTV ਫੁਟੇਜ ਨਾਲ ਛੇੜਖਾਨੀ ਕੀਤੀ ਸੀ।

2 dead in Kotkapura police firing

SIT ਨੇ ਦੋਵਾਂ ਪੁਲਿਸ ਅਧਿਕਾਰੀਆਂ ਖਿਲਾਫ਼ ਇਰਾਦ-ਏ-ਕਤਲ ਦੀਆਂ ਗੰਭੀਰ ਧਾਰਾਵਾਂ ਵਿੱਚ FIR ਦਰਜ ਕੀਤੀ ਸੀ ,ਇੰਨਾਂ ਦੇ ਖਿਲਾਫ਼ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਸੀ,ਇਸ ਕੇਸ ਦੇ ਅਧਾਰ 'ਤੇ DGP ਪੰਜਾਬ ਨੇ ਗ੍ਰਹਿ ਸਕੱਤਰ ਨੂੰ DSP ਬਲਜੀਤ ਸਿੰਘ ਸਿੱਧੂ ਅਤੇ ਪਰਮਜੀਤ ਸਿੰਘ ਪਨੂੰ ਖਿਲਾਫ਼ ਕਾਰਵਾਹੀ ਦੀ ਸਿਫਾਰਸ਼ ਕੀਤੀ ਸੀ

Related Post