ਗੁਰੂ ਨਗਰੀ 'ਚ ਕੋਰੋਨਾ ਵੈਕਸੀਨ ਦੀ ਕਮੀ ਬਰਕਰਾਰ ਹੈ ਤੇ ਰੋਜਾਨਾ ਦੀ ਤਰ੍ਹਾਂ ਅੱਜ ਵੀ ਅੰਮ੍ਰਿਤਸਰ 'ਚ 18 ਤੋਂ 45 ਸਾਲ ਤਕ ਦੇ ਲੋਕਾਂ ਨੂੰ ਕਰੋਨਾ ਵੈਕਸੀਨ ਦੀ ਡੋਜ ਨਹੀ ਲਗਾਈ ਗਈ। ਜਿਸ ਦੇ ਚਲਦਿਆਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਵੈਕਸੀਨ ਲਗਵਾਉਣ ਆਉਣ ਵਾਲੇ ਸ਼ਹਿਰਵਾਸੀਆਂ ਨੂੰ ਖੱਜਲ ਖੁਆਰ ਹੋਣਾ ਪਿਆ।Raed More : ਪੰਜਾਬ ‘ਚ ਕੋਰੋਨਾ ਤੋਂ ਰਾਹਤ ਦੀ ਖ਼ਬਰ, 7 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ…
ਭਾਵੇ ਸੂਬਾ ਸਰਕਾਰ ਵਲੋਂ ਆਏ ਦਿਨ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੂਬੇ ਦੇ ਸਿਵਲ ਹਸਪਤਾਲਾਂ ਵਿਚ 18 ਤੋਂ 45 ਸਾਲ ਵਾਲੇ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ ਤੇ ਵੈਕਸੀਨ ਦੀ ਕੋਈ ਕਮੀ ਨਹੀਂ ਹੈ ਜਿਸਦੇ ਚਲਦੇ ਲੋਕ ਖਬਰਾਂ ਸੁਣ ਕੇ ਜਦੋ ਹਸਪਤਾਲ ਪਹੁੰਚਦੇ ਹਨ ਤਾ ਉਹਨਾ ਦੇ ਹਥ ਸਿਰਫ ਨਿਰਾਸ਼ਾ ਹੀ ਲਗਦੀ ਹੈ । ਕਰੋਨਾਮਹਾਮਾਰੀ ਤੋਂ ਬਚਾਉਣ ਦੇ ਸਰਕਾਰ ਦੇ ਪੁਖਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੁਲਦੀ ਨਜਰ ਆਉਂਦੀ ਹੈ|
READ MORE : ਕੋਰੋਨਾ ਨੇ ਲਈ ‘ਟਪੂ’ ਦੇ ਪਾਪਾ ਦੀ ਜਾਨ, ਵੈਂਟੀਲੇਟਰ ‘ਤੇ ਸਨ ਅਦਾਕਾਰ ਦੇ ਪਿਤਾ
ਵੈਕਸੀਨ ਲਗਵਾਉਣ ਪਹੁੰਚੀ ਪੂਜਾ ਸੇਠ ਨੇ ਦੱਸਿਆ ਕਿ ਉਹਨਾ ਕੈਪਟਨ ਸਰਕਾਰ ਦੇ ਆਦੇਸ਼ਾਂ ਤੇ ਕਰੋਨਾ ਵੈਕਸੀਨ ਲਗਵਾਉਣ ਲਈ ਰਜਿਸਟਰੇਸ਼ਨ ਵੀ ਕਰਵਾਈ ਅਤੇ ਉਹਨਾ ਨੂੰ ਸਲਾਟ ਵੀ ਅਲਾਟ ਹੋਇਆ ਪਰ ਜਦੋ ਵੈਕਸੀਨ ਲਗਵਾਉਣ ਲਈ ਉਹ ਸਿਵਲ ਹਸਪਤਾਲ ਵਿਖੇ ਪਹੁੰਚੇ ਤਾ ਉਹਨਾ ਨੂੰ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਗਿਆ ਕਿ ਕਰੋਨਾ ਵੈਕਸੀਨ ਦੀ ਕਮੀ ਦੇ ਚਲਦਿਆਂ ਅਜੇ ਤੁਹਾਨੂੰ ਵੈਕਸੀਨ ਨਹੀ ਲਗਾਈ ਜਾਵੇਗੀ।
ਉਹਨਾ ਕਿਹਾ ਕਿ ਜੇਕਰ ਸਰਕਾਰ ਵਲੌ ਵੈਕਸੀਨ ਹੀ ਨਹੀ ਲਗਾਈ ਜਾਣੀ ਤੇ ਇਨ੍ਹੇ ਵੱਡੇ ਪੱਧਰ ਤੇ ਪ੍ਰਚਾਰ ਕਿਉ ਅਤੇ ਕਿਉ ਲੋਕਾਂ ਨੂੰ ਸਲਾਟ ਅਲਾਟ ਕਰ ਸਿਵਲ ਹਸਪਤਾਲ ਪਹੁੰਚਣ ਲਈ ਸੰਦੇਸ਼ ਭੇਜਿਆ ਜਾਦਾ ਹੈ।ਬਾਕੀ ਰਹੀ ਸਿਵਲ ਹਸਪਤਾਲ ਦੇ ਪੰਬਧਾ ਦੀ ਗਲ ਤੇ ਇਥੇ ਪਹੁੰਚ ਕੇ ਬੰਦੇ ਨੇ ਠੀਕ ਕੀ ਹੋਣਾ ਜਿਥੇ ਨਾ ਵੈਕਸੀਨ ਤੇ ਨਾ ਹੀ ਸ਼ੌਸ਼ਲ ਡਿਸਟੈਂਸਿਗ ।ਉਧਰ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨਿਆਰ ਮੈਡੀਕਲ ਅਫਸਰ ਡਾ ਚੰਦਰ ਮੋਹਨ ਅਨੁਸਾਰ ਵੈਕਸੀਨ ਦੀ ਕਮੀ ਦੇ ਕਾਰਣ ਇਹ ਸਮੱਸਿਆਵਾਂ ਆ ਰਹੀਆ ਹਨ ਸਾਡਾ ਰੋਜ ਦਾ ਟਾਰਗੈਟ 450 ਤੋਂ 500 ਡੋਜ ਦਾ ਹੈ ਤੇ ਸਪਲਾਈ 300 ਦੇ ਕਰੀਬ ਆ ਰਹੀ ਹੈ ਜਿਸਦੇ ਚਲਦੇ ਲੌਕਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।