ਜਥੇ ਨਾਲੋਂ ਨਿੱਖੜ ਕੇ ਪਾਕਿਸਤਾਨ 'ਚ ਵਿਆਹ ਕਰਵਾਉਣ ਵਾਲੀ ਕਿਰਨ ਬਾਲਾ ਨੂੰ ਲਾਹੌਰ ਹਾਈਕੋਰਟ ਵੱਲੋਂ ਰਾਹਤ

By  Shanker Badra April 22nd 2018 12:04 PM

ਜਥੇ ਨਾਲੋਂ ਨਿੱਖੜ ਕੇ ਪਾਕਿਸਤਾਨ 'ਚ ਵਿਆਹ ਕਰਵਾਉਣ ਵਾਲੀ ਕਿਰਨ ਬਾਲਾ ਨੂੰ ਲਾਹੌਰ ਹਾਈਕੋਰਟ ਵੱਲੋਂ ਰਾਹਤ:ਵਿਸਾਖੀ ਮਨਾਉਣ ਲਈ ਪਾਕਿਸਤਾਨ ਗਈ ਕਿਰਨ ਬਾਲਾ ਇਸਲਾਮ ਕਬੂਲਣ ਤੇ ਸਥਾਨਕ ਵਸਨੀਕ ਮੁਹੰਮਦ ਆਜ਼ਮ ਨਾਲ ਨਿਕਾਹ ਕਰਾਉਣ ਪਿੱਛੋਂ ਪਾਕਿਸਤਾਨ ਦੀ ਨਾਗਰਿਕਤਾ ਦੀ ਮੰਗ ਕਰ ਰਹੀ ਹੈ। Lahore High Court Kiran Bala Married in Pakistan Reliefਇਸ ਸਬੰਧੀ ਲਾਹੌਰ ਹਾਈਕੋਰਟ ਨੇ ਸ਼ਨੀਵਾਰ ਗ੍ਰਹਿ ਮੰਤਰਾਲੇ ਨੂੰ ਉਸ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ।ਇਸ ਲਈ ਕਿਰਨ ਬਾਲਾ ਤੋਂ ਬਣੀ ਆਮਨਾ ਬੀਬੀ ਦੇ ਵੀਜ਼ੇ ਵਿੱਚ ਵੀ 30 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ।ਆਮਨਾ ਬੀਬੀ ਵੱਲੋਂ ਦਾਇਰ ਅਰਜ਼ੀ ਨੂੰ ਵੇਖਦਿਆਂ ਹਾਈਕੋਰਟ ਨੇ ਅੰਦਰੂਨੀ ਮੰਤਰਾਲੇ ਨੂੰ ਇਹ ਫ਼ੈਸਲਾ ਕਰਨ ਦੀ ਹਦਾਇਤ ਕੀਤੀ ਹੈ ਕਿ ਉਸ ਦੇ ਵੀਜ਼ੇ ਵਿੱਚ 6 ਮਹੀਨਿਆਂ ਦੇ ਵਾਧੇ ਲਈ ਉਹ ਯੋਗ ਹੈ ਜਾਂ ਨਹੀਂ। Lahore High Court Kiran Bala Married in Pakistan Reliefਆਪਣੀ ਅਰਜ਼ੀ ਵਿੱਚ ਉਸ ਨੇ ਪਾਕਿਸਤਾਨ ਦੇ ਵੀਜ਼ੇ ’ਚ 6 ਮਹੀਨਿਆਂ ਦੇ ਵਾਧੇ ਦੀ ਮੰਗ ਕੀਤੀ ਸੀ।ਭਾਰਤ-ਪਾਕਿਸਤਾਨ ਦੀ ਸੰਧੀ ਮੁਤਾਬਕ ਦੋਵਾਂ ਮੁਲਕਾਂ ਵਿੱਚੋਂ ਕਿਸੇ ਇੱਕ ਮੁਲਕ ਦਾ ਨਾਗਰਿਕ 7 ਸਾਲ ਬਾਅਦ ਦੂਜੇ ਮੁਲਕ ਦਾ ਨਾਗਰਿਕ ਬਣ ਸਕਦਾ ਹੈ ਯਾਨੀ ਆਮਨਾ ਬੀਬੀ ਨੂੰ ਪਾਕਿਸਤਾਨ ਦੀ ਵਸਨੀਕ ਬਣਨ ਲਈ 7 ਸਾਲਾਂ ਤੱਕ ਹਰ 6 ਮਹਿਨਿਆਂ ਪਿੱਛੋਂ ਆਪਣੇ ਵੀਜ਼ੇ ਦੀ ਮਿਆਦ ਵਧਾਉਣੀ ਪਵੇਗੀ।Lahore High Court Kiran Bala Married in Pakistan Reliefਫ਼ਿਲਹਾਲ ਆਮਨਾ ਬੀਬੀ ਦੇ ਵੀਜ਼ੇ ਵਿੱਚ ਕੀਤੇ ਵਾਧੇ ਪਿੱਛੋਂ ਹੁਣ ਉਹ ਇੱਕ ਮਹੀਨਾ ਹੋਰ ਪਾਕਿਸਤਾਨ ਵਿੱਚ ਰਹਿ ਸਕਦੀ ਹੈ।

-PTCNews

Related Post