ਪਾਕਿਸਤਾਨ 'ਚ ਵਕੀਲਾਂ ਵੱਲੋਂ ਹਸਪਤਾਲ 'ਚ ਹੰਗਾਮਾ, 12 ਮਰੀਜ਼ਾਂ ਦੀ ਮੌਤ, 25 ਡਾਕਟਰ ਜ਼ਖ਼ਮੀ

By  Shanker Badra December 12th 2019 04:08 PM

ਪਾਕਿਸਤਾਨ 'ਚ ਵਕੀਲਾਂ ਵੱਲੋਂ ਹਸਪਤਾਲ 'ਚ ਹੰਗਾਮਾ, 12 ਮਰੀਜ਼ਾਂ ਦੀ ਮੌਤ, 25 ਡਾਕਟਰ ਜ਼ਖ਼ਮੀ:ਇਸਲਾਮਾਬਾਦ : ਪਾਕਿਸਤਾਨ 'ਚ ਵਕੀਲਾਂ ਵੱਲੋਂ ਲਾਹੌਰ ਦੇ ਇਕ ਹਸਪਤਾਲ 'ਚ ਹੰਗਾਮਾ ਕਰਨ ਦੀ ਖ਼ਬਰ ਮਿਲੀ ਹੈ। ਇਸ ਹੰਗਾਮੇ ਦੌਰਾਨ 12 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 25 ਡਾਕਟਰ ਵੀ ਜ਼ਖ਼ਮੀ ਹੋ ਗਏ ਹਨ। ਲਾਹੌਰ ਦੇ ਪੰਜਾਬ ਇੰਸਟੀਚਿਊਟ ਆਫ ਕਾਰਡਿਓਲੌਜੀ ਦੇ ਐਮਰਜੈਂਸੀ ਵਾਰਡ 'ਤੇ ਵਕੀਲਾਂ ਦਾ ਗੁੱਸਾ ਕਿਸੇ ਮਸਲੇ 'ਤੇ ਗੱਲਬਾਤ ਤੋਂ ਬਾਅਦ ਭੜਕਿਆ ਸੀ।

 Lahore hospital Lawyers storm ,12 patients Death, 25 doctors injured ਪਾਕਿਸਤਾਨ 'ਚ ਵਕੀਲਾਂ ਵੱਲੋਂ ਹਸਪਤਾਲ 'ਚ ਹੰਗਾਮਾ, 12 ਮਰੀਜ਼ਾਂ ਦੀ ਮੌਤ, 25 ਡਾਕਟਰ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਹਸਪਤਾਲ ਦੇ ਬਾਹਰ ਵੱਡੀ ਗਿਣਤੀ 'ਚ ਵਕੀਲ ਇਕੱਠੇ ਹੋਏ ਸਨ। ਉਹ ਉਸ ਘਟਨਾ ਦੀ ਵਾਇਰਲ ਵੀਡੀਓ ਦਾ ਵਿਰੋਧ ਕਰ ਰਹੇ ਸਨ , ਜਿਸ ਵਿਚ ਇਕ ਡਾਕਟਰ ਇਕ ਸਮੂਹ ਦੇ ਵਕੀਲਾਂ ਸਾਹਮਣੇ ਇਕ ਐਨਕਾਊਂਟਰ ਦੀ ਗੱਲ ਕਰ ਰਿਹਾ ਹੈ। ਇਸ ਘਟਨਾ ਦਾ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਨੋਟਿਸ ਲਿਆ ਹੈ। ਉਨ੍ਹਾਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਰ ਨੂੰ ਮਾਮਲੇ ਦੀ ਤੁਰੰਤ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ।

Lahore hospital Lawyers storm ,12 patients Death, 25 doctors injured ਪਾਕਿਸਤਾਨ 'ਚ ਵਕੀਲਾਂ ਵੱਲੋਂ ਹਸਪਤਾਲ 'ਚ ਹੰਗਾਮਾ, 12 ਮਰੀਜ਼ਾਂ ਦੀ ਮੌਤ, 25 ਡਾਕਟਰ ਜ਼ਖ਼ਮੀ

ਪੰਜਾਬ ਦੀ ਸਿਹਤ ਮੰਤਰੀ ਯਾਸਮੀਨ ਰਾਸ਼ਿਦ ਨੇ ਦੱਸਿਆ ਕਿ ਵਕੀਲਾਂ ਨੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਤੇ ਇਕ ਪੁਲਿਸ ਵੈਨ ਸਮੇਤ ਦਰਜਨਾਂ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਐਮਰਜੈਂਸੀ ਵਾਰਡ 'ਚ ਲੱਗੀਆਂ ਮਸ਼ੀਨਾਂ ਨੂੰ ਵੀ ਨਸ਼ਟ ਕਰ ਦਿੱਤਾ ਹੈ।

-PTCNews

Related Post