ਇੱਕ ਲਾਹਨਤੀ ਪਿਓ ਨੇ ਆਪਣੀਆਂ ਤਿੰਨ ਧੀਆਂ ਨਾਲ ਕੀਤਾ ਅਜਿਹਾ ਘਿਨੌਣਾ ਕੰਮ , ਗੁਆਂਢੀਆਂ ਨੇ ਖੋਲ੍ਹੀਆਂ ਪੋਲਾਂ

By  Shanker Badra November 13th 2018 12:25 PM -- Updated: November 13th 2018 12:27 PM

ਇੱਕ ਲਾਹਨਤੀ ਪਿਓ ਨੇ ਆਪਣੀਆਂ ਤਿੰਨ ਧੀਆਂ ਨਾਲ ਕੀਤਾ ਅਜਿਹਾ ਘਿਨੌਣਾ ਕੰਮ , ਗੁਆਂਢੀਆਂ ਨੇ ਖੋਲ੍ਹੀਆਂ ਪੋਲਾਂ:ਲਲਿਤਪੁਰ ਜ਼ਿਲ੍ਹੇ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਪਤਨੀ ਦੇ ਪੇਕੇ ਜਾਣ ਤੋਂ ਨਾਰਾਜ਼ ਇੱਕ ਵਿਅਕਤੀ ਨੇ ਆਪਣੀਆਂ ਤਿੰਨ ਧੀਆਂ ਦਾ ਹਥੌੜੇ ਮਾਰ-ਮਾਰ ਕੇ ਕਤਲ ਕਰ ਦਿੱਤਾ।ਇਸ ਤੋਂ ਬਾਅਦ ਮਿੱਟੀ ਦੇ ਤੇਲ ਪਾ ਕੇ ਅੱਗ ਲਗਾ ਦਿੱਤੀ ਹੈ।ਇਹ ਘਟਨਾ ਅੱਜ ਸਵੇਰੇ ਬਾਨਪੁਰ ਥਾਣਾ ਹੇਠ ਆਉਂਦੇ ਖੇਤਰ ਵੀਰ ਗ੍ਰਾਮ ਵਿੱਚ ਵਾਪਰੀ ਹੈ।

ਦੱਸ ਦੇਈਏ ਕਿ ਜਦੋਂ ਸਵੇਰੇ ਉਸਦੀਆਂ ਤਿੰਨ ਧੀਆਂ ਸੋ ਰਹੀਆਂ ਸਨ ਤਾਂ ਇਸ ਕਲਯੁੱਗੀ ਪਿਓ ਨੇ ਸੁੱਤੀਆਂ ਪਈਆਂ ਆਪਣੀਆਂ ਤਿੰਨ ਧੀਆਂ ਦੀ ਹਥੌੜੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।ਇਸ ਤੋਂ ਬਾਅਦ ਉਨ੍ਹਾਂ ਤਿੰਨਾਂ 'ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ।ਜਦੋਂ ਗੁਆਂਢ ਵਾਲਿਆਂ ਨੇ ਅੱਗ ਲੱਗੀ ਵੇਖੀ ਤਾਂ ਉਹ ਘਰ ਪੁੱਜੇ ਅਤੇ ਤਿੰਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਇੱਕ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੌੜ ਦਿੱਤਾ ਹੈ।ਨੌਜਵਾਨ ਨੇ ਆਪਣਾ ਅਪਰਾਧ ਕਬੂਲ ਲਿਆ ਅਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਦਰਅਸਲ, ਦੀਵਾਲੀ ਤੋਂ ਦੋ ਦਿਨ ਪਹਿਲਾਂ ਪਤੀ ਦੀ ਆਪਣੀ ਪਤਨੀ ਨਾਲ ਲੜਾਈ ਹੋ ਗਈ ਸੀ।ਸ਼ਰਾਬੀ ਪਤੀ ਦੀ ਕੁੱਟਮਾਰ ਤੋਂ ਦੁਖੀ ਹੋ ਕੇ ਉਹ ਪੇਕੇ ਚਲੀ ਗਈ ਸੀ।

-PTCNews

Related Post