Thu, Dec 25, 2025
Whatsapp

ਅੰਮ੍ਰਿਤਸਰ 'ਚ ਦੇਰ ਰਾਤ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਹੋਈ ਮੌਤ

ਅੰਮ੍ਰਿਤਸਰ ਵਿੱਚ ਦੇਰ ਰਾਤ ਨੂੰ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ

Reported by:  PTC News Desk  Edited by:  Amritpal Singh -- May 08th 2023 10:46 AM
ਅੰਮ੍ਰਿਤਸਰ 'ਚ ਦੇਰ ਰਾਤ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਹੋਈ ਮੌਤ

ਅੰਮ੍ਰਿਤਸਰ 'ਚ ਦੇਰ ਰਾਤ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਹੋਈ ਮੌਤ

ਮਨਿੰਦਰ ਮੋਂਗਾ/ਅੰਮ੍ਰਿਤਸਰ: ਸਥਾਨਿਕ ਸ਼ਹਿਰ ਵਿੱਚ ਦੇਰ ਰਾਤ ਨੂੰ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਗੋਲ਼ੀ ਇਸਲਾਮਾਬਾਦ ਦੇ ਨੇੜੇ ਰਾਮ ਨਗਰ ਕਾਲੋਨੀ ਗਲੀ ਨਬਰ 11 ਦੇ ਵਿੱਚ ਕੁੱਝ ਚਾਰ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਸੋਰਵ ਸੋਢੀ ਦੀ ਛਾਤੀ ਵਿੱਚ ਗੋਲ਼ੀ ਲੱਗੀ, ਜਿਸ ਤੋਂ ਹਸਪਤਾਲ ਲੈ ਜਾਂਦੇ ਸਮੇਂ ਸੋਰਵ ਸੋਢੀ ਦੀ ਮੌਤ ਹੋ ਗਈ।

ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁਹੰਚੇ ਉਨ੍ਹਾਂ ਵੱਲੋ ਜਾਂਚ ਕੀਤੀ ਜਾ ਰਹੀਂ ਹੈ, ਇਸ ਮੌਕੇ ਥਾਣਾ ਇਸਲਾਮਾਬਾਦ ਦੇ ਮੁੱਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਸੌਰਵ ਸੋਢੀ ਨਾਂ ਦੇ ਨੋਜਵਾਨ ਨੂੰ ਗੋਲ਼ੀ ਮਾਰੀ ਗਈ ਹੈ। ਪੁਲਿਸ ਦਾ ਕਹਿਣਾ ਹੈ ਜਿਨ੍ਹਾਂ ਵਲੋਂ ਗੋਲ਼ੀ ਮਾਰੀ ਗਈ ਹੈ ਉਸਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਆਲੇ ਦੁਆਲੇ ਦੇ ਸਿਸੀਟੀਵੀ ਕੈਮਰੇ ਚੈੱਕ ਕਰ ਰਹੀਂ ਹੈ। ਜਲਦੀ ਦੋਸ਼ੀਆ ਨੂੰ ਕਾਬੂ ਕਰ ਲਿਆ ਜਾਵੇਗਾ।


ਉਥੇ ਇਲਾਕ਼ੇ ਦੇ ਲੋਕਾਂ ਨੇ ਦੱਸਿਆ ਕਿ ਸੌਰਵ ਸੋਢੀ ਨੇ ਘਰ ਦੇ ਨਾਲ਼ ਬਿਸਕੁਟ ਤੇ ਰੱਸ ਬਣਾਉਣ ਦੀ ਫੈਕਟਰੀ ਲਗਾਈ ਹੋਈ ਹੈ ਦੇਰ ਰਾਤ ਸਾਡੇ 11 ਵਜੇ ਦੇ ਕਰੀਬ ਕੁੱਝ ਅਣਪਛਾਤੇ ਆਏ ਵਿਅਕਤੀਆਂ ਵਲੋਂ ਓਸਨੂੰ ਗੋਲ਼ੀ ਮਾਰੀ ਗਈ ਹੈ, ਗੋਲ਼ੀ ਸੁਣਕੇ ਅਸੀ ਭੱਜਕੇ ਆਏ ਹਾਂ ਉਹ ਫਰਾਰ ਹੋ ਗਏ ਸਨ ਕਿਸ ਕਾਰਣ ਤੇ ਕਿਊੰ ਗੋਲ਼ੀ ਮਾਰੀ ਗਈ ਹੈ ਇਸਦੇ ਬਾਰੇ ਸਾਨੂੰ ਕੁੱਝ ਨਹੀਂ ਪਤਾ ਪੁਲਿਸ ਵਾਲ਼ੇ ਮੌਕੇ ਤੇ ਪੁੱਜੇ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਉਮਰ 35 ਸਾਲ ਦੇ ਕਰੀਬ ਸੀ ਤੇ ਉਸਦਾ ਇੱਕ ਬੱਚਾ ਵੀ ਹੈ ਇਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸਦੇ ਪਿਤਾ ਦੀ ਮੋਤ ਹੋ ਚੁੱਕੀ ਹੈ ਤੇ ਘਰ ਵਿੱਚ ਮਾਤਾ ਤੇ ਪਤਨੀ ਅਤੇ ਬੱਚੇ ਸਨ।


- PTC NEWS

Top News view more...

Latest News view more...

PTC NETWORK
PTC NETWORK