ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਤੇ ਅਸਲ ਦਿੱਖ ਨਾਲ ਛੇੜਛਾੜ ਦਾ ਮਾਮਲਾ DSGMC ਨੇ ਫੌਜ ਮੁਖੀ ਕੋਲ ਉਠਾਇਆ

By  Shanker Badra April 8th 2019 08:51 PM

ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਤੇ ਅਸਲ ਦਿੱਖ ਨਾਲ ਛੇੜਛਾੜ ਦਾ ਮਾਮਲਾ DSGMC ਨੇ ਫੌਜ ਮੁਖੀ ਕੋਲ ਉਠਾਇਆ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੇਹ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਦਿੱਖ ਨਾਲ ਫੌਜ ਵੱਲੋਂ ਛੇੜਛਾੜ ਕੀਤੇ ਜਾਣ ਦਾ ਮਾਮਲਾ ਫੌਜ ਮੁਖੀ ਜਨਰਲ ਬਿਪਨ ਰਾਵਤ ਕੋਲ ਉਠਾਇਆ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਸਲ ਦਿੱਖ ਮੁੜ ਬਹਾਲ ਕੀਤੇ ਜਾਣ ਤੇ ਗੁਰਦੁਆਰਾ ਸਾਹਿਬ ਨਾਲ ਕੋਈ ਛੇੜਛਾੜ ਨਾ ਕੀਤੇ ਜਾਣ ਦੇ ਤੁਰੰਤ ਹੁਕਮ ਦੇਣ। ਫੌਜ ਮੁਖੀ ਜਨਰਲ ਬਿਪਨ ਰਾਵਤ ਨੂੰ ਲਿਖੇ ਪੱਤਰ ਵਿਚ ਡੀ.ਐਸ.ਜੀ.ਐਮ.ਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਦਿੱਖ ਨਾਲ ਏ.ਡੀ.ਜੀ.ਪੀ.ਆਈ, ਭਾਰਤੀ ਫੌਜ ਵੱਲੋਂ ਛੇੜਛਾੜ ਕੀਤੀ ਗਈ ਹੈ।

Leh Historical Gurdwara Pathar Sahib Molestation Case DSGMC Bipan Rawat ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਤੇ ਅਸਲ ਦਿੱਖ ਨਾਲ ਛੇੜਛਾੜ ਦਾ ਮਾਮਲਾ DSGMC ਨੇ ਫੌਜ ਮੁਖੀ ਕੋਲ ਉਠਾਇਆ

ਉਹਨਾਂ ਕਿਹਾ ਕਿ ਇਹ ਅਤਿ ਇਤਰਾਜ਼ਯੋਗ ਕਦਮ ਹੈ ਅਤੇ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਦੀਵਾਰ 'ਤੇ ਬੁੱਧ ਸ਼ਬਦਾਵਲੀ ਤੇ ਲਾਮਾ ਦੀਆਂ ਤਸਵੀਰਾਂ ਵੇਖ ਕੇ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ।ਉਹਨਾਂ ਹਿਕਾ ਕਿ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦਾ ਪ੍ਰਤੀਕ ਹੈ।ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਦੁਨੀਆਂ ਭਰ ਤੋਂ ਸਿੱਖ ਸੰਗਤ ਦੇ ਸੈਂਕੜੇ ਫੋਨ ਆਏ ਹਨ,ਜਿਸ ਵਿਚ ਸੰਗਤ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਬਾਹਰੀ ਦਿੱਖ ਏ.ਡੀ.ਜੀ.ਪੀ.ਆਈ, ਭਾਰਤੀ ਫੌਜ ਵੱਲੋਂ ਖਰਾਬ ਕੀਤੇ ਜਾਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ।

Leh Historical Gurdwara Pathar Sahib Molestation Case DSGMC Bipan Rawat ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੀ ਬਾਹਰੀ ਤੇ ਅਸਲ ਦਿੱਖ ਨਾਲ ਛੇੜਛਾੜ ਦਾ ਮਾਮਲਾ DSGMC ਨੇ ਫੌਜ ਮੁਖੀ ਕੋਲ ਉਠਾਇਆ

ਉਹਨਾਂ ਨੇ ਫੌਜ ਮੁਖੀ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਉਹ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਲੇਹ ਦੀ ਇਮਾਰਤ ਦੀ ਦਿੱਖ ਬਹਾਲ ਕਰਨ ਵਾਸਤੇ ਤੁਰੰਤ ਦਖਲਅੰਦਾਜ਼ੀ ਕਰਨ ਅਤੇ ਯਕੀਨੀ ਬਣਾਉਣ ਕਿ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੀ ਇਮਾਰਤ ਨਾਲ ਭਵਿੱਖ ਵਿਚ ਵੀ ਕੋਈ ਛੇੜਛਾੜ ਨਾ ਕੀਤੀ ਜਾਵੇ।ਉਹਨਾਂ ਕਿਹਾ ਕਿ ਇਹ ਦੇਸ਼ ਅਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਮਾਮਲਾ ਹੈ ਤੇ ਉਹਨਾਂ ਨੂੰ ਆਸ ਹੈ ਕਿ ਫੌਜ ਮੁਖੀ ਛੇਤੀ ਤੋਂ ਛੇਤੀ ਕਾਰਵਾਈ ਕਰਨਗੇ।

-PTCNews

Related Post