ਲਹਿਰਾਗਾਗਾ : ਬਿਜਲੀ ਗਰਿੱਡ 'ਚ ਚੱਲੀਆਂ ਗੋਲੀਆਂ , ਇੱਕ ਬਿਜਲੀ ਮੁਲਾਜ਼ਮ ਦੀ ਮੌਤ

By  Shanker Badra July 25th 2019 12:05 PM

ਲਹਿਰਾਗਾਗਾ : ਬਿਜਲੀ ਗਰਿੱਡ 'ਚ ਚੱਲੀਆਂ ਗੋਲੀਆਂ , ਇੱਕ ਬਿਜਲੀ ਮੁਲਾਜ਼ਮ ਦੀ ਮੌਤ:ਲਹਿਰਾਗਾਗਾ : ਪਾਵਰਕਾਮ ਦਫ਼ਤਰ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਖੰਡੇਬਾਦ ਦੇ ਬਿਜਲੀ ਗਰਿੱਡ ਵਿਖੇ ਆਪਸੀ ਤਕਰਾਰ ਦੇ ਚੱਲਦਿਆਂ ਇੱਕ ਬਿਜਲੀ ਮੁਲਾਜ਼ਮ ਵੱਲੋਂ ਆਪਣੇ ਸਾਥੀ ਨੂੰ ਗੋਲੀ ਮਾਰਨ ਦੀ ਖ਼ਬਰ ਮਿਲੀ ਹੈ। ਇਸ ਤੋਂ ਬਾਅਦ ਇੱਕ ਬਿਜਲੀ ਮੁਲਾਜ਼ਮ ਦੀ ਮੌਤ ਹੋ ਗਈ ਹੈ।

Lehragaga Village Khandabad electricity Home Electrical employee Shot
ਲਹਿਰਾਗਾਗਾ : ਬਿਜਲੀ ਗਰਿੱਡ 'ਚ ਚੱਲੀਆਂ ਗੋਲੀਆਂ , ਇੱਕ ਬਿਜਲੀ ਮੁਲਾਜ਼ਮ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਗਰਿੱਡ ਵਿਖੇ ਗੁਰਮੀਤ ਸਿੰਘ ਵਾਸੀ ਧੂਰੀ ਐਸ.ਐਸ.ਏ ਆਪਣੀ ਰਾਤ ਦੀ ਡਿਊਟੀ ਉੱਤੇ ਤਾਇਨਾਤ ਸੀ ਅਤੇ ਉਸ ਨੇ ਪ੍ਰਦੀਪ ਕੁਮਾਰ ਵਾਸੀ ਲਹਿਰਾਗਾਗਾ ਦੇ ਡਿਊਟੀ ਉੱਤੇ ਆਉਣ ਮਗਰੋਂ ਵਾਪਸ ਆਪਣੇ ਘਰ ਜਾਣਾ ਸੀ। ਜਦੋਂ ਸਵੇਰੇ ਪ੍ਰਦੀਪ ਕੁਮਾਰ ਆਪਣੀ ਡਿਊਟੀ ਉੱਤੇ ਆਇਆ ਤਾਂ ਕਿਸੇ ਗੱਲ ਨੂੰ ਲੈ ਕੇ ਦੋਹਾਂ ਦਾ ਆਪਸ ਵਿਚ ਤਕਰਾਰ ਹੋ ਗਿਆ ਅਤੇ ਪ੍ਰਦੀਪ ਕੁਮਾਰ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੁਰਮੀਤ ਸਿੰਘ ਨੂੰ ਗੋਲੀਆਂ ਮਾਰੀਆਂ ਅਤੇ ਉਸ ਦੀ ਮੌਤ ਹੋ ਗਈ।

Lehragaga Village Khandabad electricity Home Electrical employee Shot
ਲਹਿਰਾਗਾਗਾ : ਬਿਜਲੀ ਗਰਿੱਡ 'ਚ ਚੱਲੀਆਂ ਗੋਲੀਆਂ , ਇੱਕ ਬਿਜਲੀ ਮੁਲਾਜ਼ਮ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਫ਼ਗ਼ਾਨਿਸਤਾਨ : ਕਾਬੁਲ ‘ਚ ਹੋਏ ਬੰਬ ਧਮਾਕੇ , 5 ਵਿਅਕਤੀਆਂ ਦੀ ਮੌਤ ਅਤੇ ਕਈ ਜ਼ਖ਼ਮੀ

ਇਸ ਘਟਨਾ ਤੋਂ ਬਾਅਦ ਡੀ.ਐੱਸ.ਪੀ ਲਹਿਰਾ ਕੁਲਦੀਪ ਸਿੰਘ ਵਿਰਕ, ਥਾਣਾ ਸਦਰ ਦੇ ਇੰਚਾਰਜ ਜਸਵੀਰ ਸਿੰਘ ਤੂਰ, ਸਿਟੀ ਇੰਚਾਰਜ ਜਗਰੂਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

-PTCNews

Related Post