Lok Sabha Election 2019: PM ਮੋਦੀ ਅੱਜ ਦੇਸ਼ ਦੇ 25 ਲੱਖ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ

By  Jashan A March 20th 2019 07:27 AM

Lok Sabha Election 2019: PM ਮੋਦੀ ਅੱਜ ਦੇਸ਼ ਦੇ 25 ਲੱਖ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ,ਨਵੀਂ ਦਿੱਲੀ: ਹੋਲੀ ਦੇ ਮੌਕੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਨੂੰ ਕਰੀਬ ਸਾਢੇ ਚਾਰ ਵਜੇ ਆਡੀਓ ਬ੍ਰਿਜ ਦੇ ਜ਼ਰੀਏ ਦੇਸ਼ ਭਰ 'ਚ ਕਰੀਬ 25 ਲੱਖ ਚੌਕੀਦਾਰਾਂ ਨੂੰ ਸੰਬੋਧਿਤ ਕਰਨਗੇ ਤੇ ਉਨ੍ਹਾਂ ਨਾਲ ਹੋਲੀ ਦੇ ਰੰਗ ਸਾਂਝਾ ਕਰਨਗੇ।

pm Lok Sabha Election 2019: PM ਮੋਦੀ ਅੱਜ ਦੇਸ਼ ਦੇ 25 ਲੱਖ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ

ਇਸ ਦੀ ਜਾਣਕਾਰੀ ਭਾਜਪਾ ਦੇ ਮੀਡੀਆ ਸੈਲ ਦੇ ਮੁਖੀ ਅਨਿਲ ਬਲੂਨੀ ਨੇ ਆਪਣੇ ਬਿਆਨ 'ਚ ਦਿੱਤੀ ਹੈ, ਉਹਨਾਂ ਕਿਹਾ ਕਿ 'ਇਹ 'ਮੈਂ ਵੀ ਚੌਕੀਦਾਰ' ਮੁਹਿੰਮ ਦੇ ਤਹਿਤ ਚੁੱਕੇ ਗਏ ਪਹਿਲ ਦੀ ਸੀਰੀਜ਼ ਦਾ ਹਿੱਸਾ ਹੈ,ਜਿਸ ਦੇ ਤਹਿਤ ਪ੍ਰਧਾਨ ਮੰਤਰੀ ਆਉਣ ਵਾਲੀ ਲੋਕ ਸਭਾ ਚੋਣ ਦੀ ਅਗਵਾਈ ਕਰਦੇ ਹੋਏ ਆਪਣੇ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ।

ਹੋਰ ਪੜ੍ਹੋ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਮਸਟੈੱਕ ਸੰਮੇਲਨ ‘ਚ ਹਿੱਸਾ ਲੈਣ ਲਈ ਪੁੱਜੇ ਨੇਪਾਲ

pm Lok Sabha Election 2019: PM ਮੋਦੀ ਅੱਜ ਦੇਸ਼ ਦੇ 25 ਲੱਖ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ

ਇਸ ਮੌਕੇ ਬਲੂਨੀ ਨੇ ਇਹ ਵੀ ਕਿਹਾ ਕਿ 31 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਦੇਸ਼ ਦੇ ਕਰੀਬ 500 ਥਾਵਾਂ 'ਤੇ ਉਨ੍ਹਾਂ ਚੌਕੀਦਾਰਾਂ ਨਾਲ ਗੱਲਬਾਤ ਕਰਨਗੇ ਜੋ ਮੈਂ ਵੀ ਚੌਕੀਦਾਰ ਮੁਹਿੰਮ ਨਾਲ ਜੁੜੇ ਹਨ।

-PTC News

Related Post