ਲੋਕ ਸਭਾ ਚੋਣਾਂ 2019: ਗੂਗਲ ਨੇ ਡੂਡਲ ਬਣਾ ਕੇ ਵੋਟਰਾਂ ਨੂੰ ਕੀਤਾ ਪ੍ਰੇਰਿਤ, ਦਿੱਤਾ ਇਹ ਸੰਦੇਸ਼

By  Jashan A April 11th 2019 09:54 AM

ਲੋਕ ਸਭਾ ਚੋਣਾਂ 2019: ਗੂਗਲ ਨੇ ਡੂਡਲ ਬਣਾ ਕੇ ਵੋਟਰਾਂ ਨੂੰ ਕੀਤਾ ਪ੍ਰੇਰਿਤ, ਦਿੱਤਾ ਇਹ ਸੰਦੇਸ਼,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਪਹਿਲੇ ਪੜਾਅ ਲਈ ਅੱਜ 20 ਸੂਬਿਆਂ ਦੀਆਂ 91 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਜਿਸ ਦੌਰਾਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਤ ਕਰਨ ਸਰਚ ਇੰਜਣ ਗੂਗਲ ਨੇ ਡੂਡਲ ਬਣਾਇਆ ਹੈ।

voting ਲੋਕ ਸਭਾ ਚੋਣਾਂ 2019: ਗੂਗਲ ਨੇ ਡੂਡਲ ਬਣਾ ਕੇ ਵੋਟਰਾਂ ਨੂੰ ਕੀਤਾ ਪ੍ਰੇਰਿਤ, ਦਿੱਤਾ ਇਹ ਸੰਦੇਸ਼

ਗੂਗਲ 'ਤੇ ਅੰਗਰੇਜ਼ੀ 'ਚ ਨੀਲੇ, ਲਾਲ, ਪੀਲੇ ਅਤੇ ਹਰੇ ਰੰਗ 'ਚ ਗੂਗਲ ਲਿਖਿਆ ਹੈ। ਗੂਗਲ ਦੇ ਤੀਜੇ ਅੱਖਰ (ਅੰਗਰੇਜ਼ੀ ਦੇ) 'ਓ' 'ਤੇ ਇਕ ਉਂਗਲੀ ਦਿੱਸ ਰਹੀ ਹੈ, ਜਿਸ ਦੇ ਨਹੁੰ 'ਤੇ ਸਿਆਹੀ ਲੱਗੀ ਹੈ।ਭਾਰਤ 'ਚ ਵੋਟ ਪਾਉਣ ਤੋਂ ਬਾਅਦ ਇਹ ਸਿਆਹੀ ਵੋਟਰਾਂ ਦੀ ਉਂਗਲੀ 'ਤੇ ਲਗਾਈ ਜਾਂਦੀ ਹੈ।

ਹੋਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੀ ਈਸੜੂ ਫੇਰੀ ਰੱਦ ਹੋਣ ਨਾਲ ਖਾਲੀ ਰਹਿ ਗਈਆਂ ਕੁਰਸੀਆਂ

google ਲੋਕ ਸਭਾ ਚੋਣਾਂ 2019: ਗੂਗਲ ਨੇ ਡੂਡਲ ਬਣਾ ਕੇ ਵੋਟਰਾਂ ਨੂੰ ਕੀਤਾ ਪ੍ਰੇਰਿਤ, ਦਿੱਤਾ ਇਹ ਸੰਦੇਸ਼

91 ਲੋਕ ਸਭਾ ਸੀਟਾਂ 'ਤੇ ਕੁੱਲ 1,279 ਉਮੀਦਵਾਰ ਮੈਦਾਨ 'ਚ ਹਨ। ਪਹਿਲੇ ਪੜਾਅ 'ਚ ਆਂਧਰਾ ਪ੍ਰਦੇਸ਼, ਸਿੱਕਮ ਅਤੇ ਓਡੀਸ਼ਾ 'ਚ ਵਿਧਾਨ ਸਭਾ ਚੋਣਾਂ ਵੀ ਹੋ ਰਹੀਆਂ ਹਨ।

-PTC News

Related Post