Lok Sabha Elections 2019: ਪਹਿਲੇ ਪੜਾਅ 'ਚ 20 ਸੂਬਿਆਂ ਦੀਆਂ 91 ਸੀਟਾਂ 'ਤੇ ਮਤਦਾਨ ਜਾਰੀ

By  Jashan A April 11th 2019 08:14 AM

Lok Sabha Elections 2019: ਪਹਿਲੇ ਪੜਾਅ 'ਚ 20 ਸੂਬਿਆਂ ਦੀਆਂ 91 ਸੀਟਾਂ 'ਤੇ ਮਤਦਾਨ ਜਾਰੀ,ਨਵੀਂ ਦਿੱਲੀ: ਲੋਕ ਸਭਾ ਚੋਣ ਦੇ ਪਹਿਲੇ ਪੜਾਅ 'ਚ 91 ਲੋਕ ਸਭਾ ਸੀਟ 'ਤੇ ਵੋਟਿੰਗ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। 20 ਸੂਬਿਆਂ ਦੀ 91 ਲੋਕ ਸਭਾ ਸੀਟਾਂ 'ਤੇ ਕੁੱਲ 1279 ਉਮੀਦਵਾਰ ਚੋਣ ਮੈਦਾਨ 'ਚ ਹਨ।

voting Lok Sabha Elections 2019: ਪਹਿਲੇ ਪੜਾਅ 'ਚ 20 ਸੂਬਿਆਂ ਦੀਆਂ 91 ਸੀਟਾਂ 'ਤੇ ਮਤਦਾਨ ਜਾਰੀ

ਜਿਸ 'ਚ 1190 ਪੁਰਸ਼ ਉਮੀਦਵਾਰ ਅਤੇ 89 ਮਹਿਲਾ ਉਮੀਦਵਾਰ ਸ਼ਾਮਿਲ ਹਨ। ਪਹਿਲਾਂ ਪੜਾਅ 'ਚ ਕਈ ਹਾਈਪ੍ਰੋਫਾਈਲ ਸੀਟਾਂ 'ਤੇ ਚੋਣ ਹੋਣਾ ਹੈ।

ਹੋਰ ਪੜ੍ਹੋ: ਇਥੇ ਪੋਲਿੰਗ ਬੂਥ ਵਿਚੋਂ ਨਿਕਲੀ ਖ਼ਤਰਨਾਕ ਚੀਜ਼ ,ਵੋਟਰਾਂ ਦੀਆਂ ਪਈਆਂ ਭਾਜੜਾਂ

ਦੱਸ ਦਈਏ ਕਿ ਪਹਿਲੇ ਪੜਾਅ ਲਈ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ, ਜੰਮੂ-ਕਸ਼ਮੀਰ, ਉੱਤਰਾਖੰਡ, ਮਣੀਪੁਰ,ਸਿੱਕਿਮ, ਅੰਡੇਮਾਨ ਨਿਕੋਬਾਰ, ਨਾਗਾਲੈਂਡ, ਛੱਤੀਸਗੜ੍ਹ, ਮਿਜੋਰਮ, ਅਸਮ ਤੇ ਅਰੂਣਾਚਲ ਪ੍ਰਦੇਸ਼ ਸਮੇਤ ਕਈ ਹੋਰ ਸੂਬਿਆਂ ਦੀਆਂ 91 ਸੀਟਾਂ ‘ਤੇ ਵੋਟਿੰਗ ਹੋਵੇਗੀ, ਜਿਸ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

voting Lok Sabha Elections 2019: ਪਹਿਲੇ ਪੜਾਅ 'ਚ 20 ਸੂਬਿਆਂ ਦੀਆਂ 91 ਸੀਟਾਂ 'ਤੇ ਮਤਦਾਨ ਜਾਰੀ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿਪਹਿਲੇ ਗੇੜ ਦੀ ਵੋਟਿੰਗ ‘ਚ ਕਈ ਵੱਡੇ ਆਗੂਆਂ ਦੀ ਕਿਸਮਤ ਦਾਅ ‘ਤੇ ਲੱਗੇਗੀ। ਅਜੀਤ ਸਿੰਘ, ਨਿਤਿਨ ਗਡਕਰੀ, ਵੀ.ਕੇ ਸਿੰਘ, ਮਹੇਸ਼ ਸ਼ਰਮਾ ਅਤੇ ਕਈ ਹੋਰ ਦਿੱਗਜ਼ ਨੇਤਾ ਦੀ ਕਿਸਮਤ ਈਵੀਐਮ ‘ਚ ਕੈਦ ਹੋਵੇਗੀ।ਜ਼ਿਕਰ ਏ ਖਾਸ ਹੈ ਕਿ ਪਹਿਲੇ ਗੇੜ ਲਈ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਵੋਟਾਂ ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ।

-PTC News

Related Post