Mon, May 6, 2024
Whatsapp

ਇਥੇ ਪੋਲਿੰਗ ਬੂਥ ਵਿਚੋਂ ਨਿਕਲੀ ਖ਼ਤਰਨਾਕ ਚੀਜ਼ ,ਵੋਟਰਾਂ ਦੀਆਂ ਪਈਆਂ ਭਾਜੜਾਂ

Written by  Shanker Badra -- November 03rd 2018 03:37 PM
ਇਥੇ ਪੋਲਿੰਗ ਬੂਥ ਵਿਚੋਂ ਨਿਕਲੀ ਖ਼ਤਰਨਾਕ ਚੀਜ਼ ,ਵੋਟਰਾਂ ਦੀਆਂ ਪਈਆਂ ਭਾਜੜਾਂ

ਇਥੇ ਪੋਲਿੰਗ ਬੂਥ ਵਿਚੋਂ ਨਿਕਲੀ ਖ਼ਤਰਨਾਕ ਚੀਜ਼ ,ਵੋਟਰਾਂ ਦੀਆਂ ਪਈਆਂ ਭਾਜੜਾਂ

ਇਥੇ ਪੋਲਿੰਗ ਬੂਥ ਵਿਚੋਂ ਨਿਕਲੀ ਖ਼ਤਰਨਾਕ ਚੀਜ਼ ,ਵੋਟਰਾਂ ਦੀਆਂ ਪਈਆਂ ਭਾਜੜਾਂ:ਕਰਨਾਟਕਾ ਦੀਆਂ ਤਿੰਨ ਲੋਕ ਸਭਾ ਤੇ ਦੋ ਵਿਧਾਨ ਸਭਾ ਸੀਟਾਂ 'ਤੇ ਅੱਜ ਸਵੇਰ ਤੋਂ ਵੋਟਿੰਗ ਜਾਰੀ ਹੈ।ਇਸ ਵਿਚਕਾਰ ਰਾਮਨਗਰ ਦੇ ਪੋਲਿੰਗ ਬੂਥ 'ਤੇ ਉਸ ਵੇਲੇ ਵੋਟਰਾਂ 'ਚ ਭਾਜੜ ਪੈ ਗਈ ਜਦ ਲੋਕਾਂ ਨੇ ਬੂਥ ਅੰਦਰ ਸੱਪ ਵੇਖਿਆ। ਬੂਥ ਨੰਬਰ 179 'ਤੇ ਸਵੇਰ ਤੋਂ ਹੀ ਲੋਕ ਵੋਟ ਪਾਉਣ ਲਈ ਲਾਇਨਾਂ 'ਚ ਹੋਏ ਸਨ ਪਰ ਉਥੇ ਇੱਕ ਸੱਪ ਵੇਖ ਕੇ ਲੋਕਾਂ ਦੇ ਹੋਸ਼ ਉੱਡ ਗਏ।ਜਿਸ ਨੂੰ ਦੇਖ ਕੇ ਭੀੜ ਇੱਧਰ-ਉੱਧਰ ਭੱਜਣ ਲੱਗੀ ਅਤੇ ਕੁੱਝ ਸਮੇਂ ਲਈ ਵੋਟਿੰਗ ਰੋਕ ਦਿੱਤੀ ਗਈ।ਉਥੇ ਮੌਜੂਦ ਇੱਕ ਵਿਅਕਤੀ ਨੇ ਡੰਡੇ ਨਾਲ ਸੱਪ ਨੂੰ ਭਜਾਇਆ, ਜਿਸ ਤੋਂ ਬਾਅਦ ਮੁੜ ਵੋਟਿੰਗ ਚਾਲੂ ਕੀਤੀ ਗਈ। ਦੱਸਣਯੋਗ ਹੈ ਕਿ ਕਰਨਾਟਕਾ ਦੀਆਂ ਤਿੰਨ ਲੋਕ ਸਭਾ ਸੀਟਾਂ ਬੱਲਾਰੀ, ਸ਼ਿਵਮੋਗਾ ਅਤੇ ਮਾਂਡਿਆ ਅਤੇ ਦੋ ਵਿਧਾਨ ਸਭਾ ਸੀਟਾਂ ਰਾਮਨਗਰ ਅਤੇ ਜਾਮਖੰਡੀ 'ਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ।ਇਨ੍ਹਾਂ ਚੋਣਾਂ ਵਿੱਚ 31 ਉਮੀਦਵਾਰ ਮੈਦਾਨ 'ਚ ਹਨ ਅਤੇ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। -PTCNews


Top News view more...

Latest News view more...