ਲੋਕ ਸਭਾ ਚੋਣਾਂ 2019: ਹਰਿਆਣਾ ਦੀਆਂ 10 ਤੇ ਦਿੱਲੀ ਦੀਆਂ 7 ਸੀਟਾਂ 'ਤੇ ਹੁਣ ਤੱਕ ਹੋਈ ਇੰਨ੍ਹੇ ਫੀਸਦੀ ਵੋਟਿੰਗ

By  Jashan A May 12th 2019 12:13 PM

ਲੋਕ ਸਭਾ ਚੋਣਾਂ 2019: ਹਰਿਆਣਾ ਦੀਆਂ 10 ਤੇ ਦਿੱਲੀ ਦੀਆਂ 7 ਸੀਟਾਂ 'ਤੇ ਹੁਣ ਤੱਕ ਹੋਈ ਇੰਨ੍ਹੇ ਫੀਸਦੀ ਵੋਟਿੰਗ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ, ਜਿਸ ਦੌਰਾਨ ਅੱਜ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ 'ਚ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

voting ਲੋਕ ਸਭਾ ਚੋਣਾਂ 2019: ਹਰਿਆਣਾ ਦੀਆਂ 10 ਤੇ ਦਿੱਲੀ ਦੀਆਂ 7 ਸੀਟਾਂ 'ਤੇ ਹੁਣ ਤੱਕ ਹੋਈ ਇੰਨ੍ਹੇ ਫੀਸਦੀ ਵੋਟਿੰਗ

ਵੋਟਾਂ ਨੂੰ ਲੈ ਕੇ ਜਿਥੇ ਉਮੀਦਵਾਰਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਵੋਟਰ ਵੀ ਤਪਦੀ ਗਰਮੀ 'ਚ ਵੋਟਾਂ ਪਾ ਰਹੇ ਹਨ। ਜਿਸ ਵਿੱਚ ਅੱਜ ਉਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੀਆਂ 8-8, ਦਿੱਲੀ ਦੀਆਂ 7 ਤੇ ਝਾਰਖੰਡ ਦੀਆਂ 4 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ।

ਹੋਰ ਪੜ੍ਹੋ: ਲੋਕ ਸਭਾ ਚੋਣਾਂ ਮਗਰੋਂ ਕੈਪਟਨ ਦੀ ਵਜ਼ਾਰਤ ‘ਚ ਵੱਡਾ ਫੇਰ ਬਦਲ ਹੋਵੇਗਾ: ਬਿਕਰਮ ਮਜੀਠੀਆ

voting ਲੋਕ ਸਭਾ ਚੋਣਾਂ 2019: ਹਰਿਆਣਾ ਦੀਆਂ 10 ਤੇ ਦਿੱਲੀ ਦੀਆਂ 7 ਸੀਟਾਂ 'ਤੇ ਹੁਣ ਤੱਕ ਹੋਈ ਇੰਨ੍ਹੇ ਫੀਸਦੀ ਵੋਟਿੰਗ

ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ। ਜੇ ਗੱਲ ਕੀਤੀ ਜਾਵੇ ਹਰਿਆਣਾ ਦੀ ਤਾਂ 10 ਸੀਟਾਂ 'ਤੇ ਹੁਣ ਤੱਕ ਕਾਫੀ ਚੰਗੀ ਵੋਟਿੰਗ ਦੇਖਣ ਨੂੰ ਮਿਲੀ ਹੈ। ਜਿਸ ਦੌਰਾਨ ਹੁਣ ਤੱਕ ਅੰਬਾਲਾ 'ਚ 18.22% ਕੁਰਕਸ਼ੇਤਰ 'ਚ 23.81% ਸਿਰਸਾ 'ਚ 22.71% ਹਿਸਾਰ 'ਚ 25.84 % ਕਰਨਾਲ 'ਚ 19.78% ਸੋਨੀਪਤ 'ਚ 20.83% ਰੋਹਤਕ 'ਚ 18.31 % ਭਿਵਾਨੀ 'ਚ 25.24 % ਗੁੜਗਾਓਂ 'ਚ 22.69 % ਅਤੇ ਫਰੀਦਾਬਾਦ 'ਸਾਗ 22.09 % ਵੋਟਿੰਗ ਹੋ ਚੁੱਕੀ ਹੈ।

ਇਸ ਦੇ ਨਾਲ ਹੀ ਜੇ ਗੱਲ ਦਿੱਲੀ ਦੀ ਕੀਤੀ ਜਾਵੇ ਤਾਂ ਦਿੱਲੀ ਦੀਆਂ 7 ਸੀਟਾਂ 'ਤੇ ਹੁਣ ਤੱਕ 20.37 ਫੀਸਦੀ ਵੋਟਿੰਗ ਹੋ ਚੁੱਕੀ ਹੈ।

voting ਲੋਕ ਸਭਾ ਚੋਣਾਂ 2019: ਹਰਿਆਣਾ ਦੀਆਂ 10 ਤੇ ਦਿੱਲੀ ਦੀਆਂ 7 ਸੀਟਾਂ 'ਤੇ ਹੁਣ ਤੱਕ ਹੋਈ ਇੰਨ੍ਹੇ ਫੀਸਦੀ ਵੋਟਿੰਗ

ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣ ਦੇ ਪੰਜ ਚਰਣਾਂ ਦੀ ਵੋਟਿੰਗ ਹੋ ਚੁੱਕੀ ਹੈ। ਪਹਿਲੇ ਪੜਾਅ 'ਚ 69 . 43 ਫੀਸਦੀ , ਦੂਜੇ ਪੜਾਅ ਵਿੱਚ 67 ਫੀਸਦੀ ਅਤੇ ਤੀਸਰੇ ਪੜਾਅ ਵਿੱਚ 66 ਫ਼ੀਸਦੀ , ਚੌਥੇ ਵਿੱਚ 63.16 ਫ਼ੀਸਦੀ ਅਤੇ ਪੰਜਵੇਂ ਪੜਾਅ ਵਿੱਚ ਕੁੱਲ 62 . 46 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

-PTC News

Related Post