ਲੋਕ ਸਭਾ ਚੋਣਾਂ ਮਗਰੋਂ ਕੈਪਟਨ ਦੀ ਵਜ਼ਾਰਤ ‘ਚ ਵੱਡਾ ਫੇਰ ਬਦਲ ਹੋਵੇਗਾ: ਬਿਕਰਮ ਮਜੀਠੀਆ

sad
ਲੋਕ ਸਭਾ ਚੋਣਾਂ ਮਗਰੋਂ ਕੈਪਟਨ ਦੀ ਵਜ਼ਾਰਤ 'ਚ ਵੱਡਾ ਫੇਰ ਬਦਲ ਹੋਵੇਗਾ: ਬਿਕਰਮ ਮਜੀਠੀਆ

ਲੋਕ ਸਭਾ ਚੋਣਾਂ ਮਗਰੋਂ ਕੈਪਟਨ ਦੀ ਵਜ਼ਾਰਤ ‘ਚ ਵੱਡਾ ਫੇਰ ਬਦਲ ਹੋਵੇਗਾ: ਬਿਕਰਮ ਮਜੀਠੀਆ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ 23 ਮਈ ਤੋਂ ਬਾਅਦ ਪੰਜਾਬ ਵਜ਼ਾਰਤ ਦੇ ਬਹੁਤ ਸਾਰੇ ਮੰਤਰੀ ਬਦਲ ਦਿੱਤੇ ਜਾਣਗੇ। ਪਾਰਟੀ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਾਨਾਸ਼ਾਹੀ ਨਿਰਦੇਸ਼ ਇੰਨ-ਬਿੰਨ ਲਾਗੂ ਕਰ ਦਿੱਤੇ ਗਏ ਤਾਂ ਮੌਜੂਦਾ ਵਜ਼ਾਰਤ ਦੇ 70 ਫੀਸਦੀ ਮੰਤਰੀ ਦੀਆਂ ਛਾਂਟੀ ਹੋ ਜਾਵੇਗੀ ਅਤੇ ਦੋ-ਤਿਹਾਈ ਪਾਰਟੀ ਵਿਧਾਇਕਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਨਹੀਂ ਬਣਾਇਆ ਜਾਵੇਗਾ।

sad
ਲੋਕ ਸਭਾ ਚੋਣਾਂ ਮਗਰੋਂ ਕੈਪਟਨ ਦੀ ਵਜ਼ਾਰਤ ‘ਚ ਵੱਡਾ ਫੇਰ ਬਦਲ ਹੋਵੇਗਾ: ਬਿਕਰਮ ਮਜੀਠੀਆ

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਆਪਣੇ ਕੈਬਨਿਟ ਸਾਥੀਆਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਉਹਨਾਂ ਦੇ ਹਲਕਿਆਂ ਵਿਚ ਹਾਰ ਗਏ ਤਾਂ ਉਹਨਾਂ ਦੀਆਂ ਵਜ਼ੀਰੀਆਂ ਖੋਹ ਲਈਆਂ ਜਾਣਗੀਆਂ।

ਹੋਰ ਪੜ੍ਹੋ:ਬਲਾਚੌਰ ਤੋਂ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝੱਟਕਾ , 50 ਦੇ ਕਰੀਬ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕੈਪਟਨ ਨੇ ਆਪਣੇ ਪਾਰਟੀ ਵਿਧਾਇਕਾਂ ਨੂੰ ਇਹ ਕਹਿ ਕੇ ਧਮਕਾਇਆ ਹੈ ਕਿ ਜੇਕਰ ਲੋਕ ਸਭਾ ਚੋਣਾਂ ਦੌਰਾਨ ਉਹ ਆਪਣੇ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਯਕੀਨੀ ਨਾ ਬਣਾ ਪਾਏ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਪਾਰਟੀ ਟਿਕਟ ਹਾਸਿਲ ਕਰਨ ਦਾ ਖਿਆਲ ਛੱਡ ਦੇਣਾ ਚਾਹੀਦਾ ਹੈ।

sad
ਲੋਕ ਸਭਾ ਚੋਣਾਂ ਮਗਰੋਂ ਕੈਪਟਨ ਦੀ ਵਜ਼ਾਰਤ ‘ਚ ਵੱਡਾ ਫੇਰ ਬਦਲ ਹੋਵੇਗਾ: ਬਿਕਰਮ ਮਜੀਠੀਆ

ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸੇਧਦਿਆਂ ਮਜੀਠੀਆ ਨੇ ਕਿਹਾ ਕਿ ਪੂਰੇ ਸੂਬੇ ਵਿਚੋਂ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਕਾਂਗਰਸੀ ਉਮੀਦਵਾਰ ਉਹਨਾਂ ਲਗਭਗ 70 ਫੀਸਦੀ ਵਿਧਾਨ ਸਭਾ ਹਲਕਿਆਂ ਵਿਚ ਹਾਰ ਰਹੇ ਹਨ, ਜਿਹਨਾਂ ਦੀ ਨੁੰਮਾਇਦਗੀ ਵਿਧਾਨ ਸਭਾ ਦੇ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਹੈ।

ਇਸ ਤਰ੍ਹਾਂ ਚੋਣਾਂ ਤੋਂ ਬਾਅਦ ਪੰਜਾਬ ਕੈਬਨਿਟ ਅੰਦਰ ਵੱਡੇ ਫੇਰ-ਬਦਲ ਦੀ ਲੋੜ ਪਵੇਗੀ, ਕਿਉਂਕਿ ਮੌਜੂਦਾ ਮੰਤਰੀਆਂ ਨੂੰ ਆਪਣੀਆਂ ਕੁਰਸੀਆਂ ਛੱਡਣੀਆਂ ਪੈਣਗੀਆਂ।ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਲਈ ਵੱਡੀ ਸਿਰਦਰਦੀ ਇਹ ਹੋਵੇਗੀ ਕਿ ਖਾਲੀ ਹੋਈਆਂ ਅਸਾਮੀਆਂ ਨੂੰ ਭਰਨ ਲਈ ਉਹਨਾਂ ਕੋਲ ਪੂਰੇ ਵਿਧਾਇਕ ਹੋਣਗੇ ਜਾਂ ਨਹੀਂ?

ਅਕਾਲੀ ਆਗੂ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਲਗਭਗ ਦੋ-ਤਿਹਾਈ ਵਿਧਾਨ ਸਭਾ ਹਲਕਿਆਂ ਵਾਸਤੇ ਨਵੇਂ ਉਮੀਦਵਾਰਾਂ ਦੀ ਤਲਾਸ਼ ਕਰਨੀ ਪਵੇਗੀ, ਕਿਉਂਕਿ ਆਪਣੇ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸ ਨੂੰ ਜਿਤਾ ਨਾ ਸਕਣ ਵਾਲੇ ਮੌਜੂਦਾ ਵਿਧਾਇਕਾਂ ਨੂੰ ਪਾਰਟੀ ਵੱਲੋਂ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ।

ਹੋਰ ਪੜ੍ਹੋ:ਕਾਂਗਰਸ ਦੀ ਮਹਿਲਾ ਜਨਰਲ ਸਕੱਤਰ ਵੱਲੋਂ ਇੱਕ ਮਹਿਲਾ ਅਧਿਕਾਰੀ ਦੇ ਅੱਤਿਆਚਾਰੀ ਦਾ ਪੱਖ ਲੈਣਾ ਮੰਦਭਾਗਾ ਹੈ :ਬੀਬੀ ਉਪਿੰਦਰਜੀਤ ਕੌਰ

sad
ਲੋਕ ਸਭਾ ਚੋਣਾਂ ਮਗਰੋਂ ਕੈਪਟਨ ਦੀ ਵਜ਼ਾਰਤ ‘ਚ ਵੱਡਾ ਫੇਰ ਬਦਲ ਹੋਵੇਗਾ: ਬਿਕਰਮ ਮਜੀਠੀਆ

ਮਜੀਠੀਆ ਨੇ ਕਿਹਾ ਕਿ ਹੋ ਰਹੀਆਂ ਲੋਕ ਸਭਾ ਚੋਣਾਂ ਅਮਰਿੰਦਰ ਸਿੰਘ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਇੱਕ ਫ਼ਤਵਾ ਹੋਣਗੀਆਂ। ਉਹਨਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਅੰਦਰ ਇਹ ਘੁਸਰ-ਫੁਸਰ ਚੱਲ ਪਈ ਹੈ ਕਿ ਲੋਕ ਸਭਾ ਚੋਣਾਂ ਵਿਚ ਮਾੜੇ ਨਤੀਜਿਆਂ ਲਈ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਜ਼ਿੰਮੇਵਾਰ ਹੋਵੇਗੀ, ਨਾ ਕਿ ਮੰਤਰੀਆਂ ਅਤੇ ਵਿਧਾਇਕਾਂ ਦੀ, ਜਿਹਨਾਂ ਦੀ ਸਰਕਾਰ ਅੰਦਰ ਕੋਈ ਸੁਣਵਾਈ ਹੀ ਨਹੀਂ ਹੈ।

-PTC News