ਨਾਗਪੁਰ: ਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਮਹਿਲਾ ਨੇ ਪਾਈ ਵੋਟ, ਦਿੱਤਾ ਇਹ ਸੰਦੇਸ਼ !

By  Jashan A April 11th 2019 02:26 PM -- Updated: April 11th 2019 02:39 PM

ਨਾਗਪੁਰ: ਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਮਹਿਲਾ ਨੇ ਪਾਈ ਵੋਟ, ਦਿੱਤਾ ਇਹ ਸੰਦੇਸ਼ !,ਨਾਗਪੁਰ: ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਉਮੀਦਵਾਰਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਵੋਟਰ ਵੀ ਵੱਡੀ ਗਿਣਤੀ 'ਚ ਆਪਣੇ ਹੱਕ ਦਾ ਇਸਤੇਮਾਲ ਕਰ ਰਹੇ ਹਨ। ਇਥੇ ਯੂਹਣੁ ਦੱਸ ਦੇਈਏ ਕਿ ਨਾਗਪੁਰ 'ਚ ਰਹਿਣ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਮਹਿਲਾ ਜੋਤੀ ਅਮਗੇ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ।

nagpur ਨਾਗਪੁਰ: ਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਮਹਿਲਾ ਨੇ ਪਾਈ ਵੋਟ, ਦਿੱਤਾ ਇਹ ਸੰਦੇਸ਼ !

ਜੋਤੀ ਨੇ ਆਪਣੀ ਉਂਗਲ 'ਤੇ ਸਿਆਹੀ ਦਿਖਾਉਂਦਿਆਂ ਕਿਹਾ ਕਿ "ਮੈਂ ਸਾਰੇ ਲੋਕਾਂ ਨੂੰ ਵੋਟ ਪਾਉਣ ਲਈ ਬੇਨਤੀ ਕਰਦੀ ਹਾਂ।ਪਹਿਲਾਂ ਤੁਸੀ ਆਪਣਾ ਮਤਦਾ ਕਰੋ ਅਤੇ ਉਸਦੇ ਬਾਅਦ ਆਪਣੇ ਕੋਈ ਹੋਰ ਕੰਮ ਕਰੋ"...

ਹੋਰ ਪੜ੍ਹੋ:ਫਰਾਂਸ ‘ਚ ਵਿਲੱਖਣ ਤਰੀਕੇ ਨਾਲ ਚੱਲੇਗਾ ਸਫਾਈ ਅਭਿਆਨ, ਕਾਵਾਂ ਨੂੰ ਕੂੜਾ ਚੁੱਕਣ ਦੀ ਦਿੱਤੀ ਜਾ ਰਹੀ ਸਿਖਲਾਈ

ਸੂਤਰਾਂ ਤੋਂ ਮਿਲੀ ਜਾਣਕਰੀ ਮੁਤਾਬਕ ਜੋਤੀ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਵੀ ਕੀਤਾ ਸੀ।

vote ਨਾਗਪੁਰ: ਦੁਨੀਆ ਦੀ ਸਭ ਤੋਂ ਛੋਟੇ ਕੱਦ ਦੀ ਮਹਿਲਾ ਨੇ ਪਾਈ ਵੋਟ, ਦਿੱਤਾ ਇਹ ਸੰਦੇਸ਼ !

25 ਸਾਲ ਦੀ ਅਤੇ ਸਿਰਫ਼ 24 ਇੰਚ ਕੱਦ ਦੀ ਜੋਤੀ ਆਮਗੇ ਦਾ ਨਾਮ ਦੁਨੀਆ ਦੀ ਸਭ ਤੋਂ ਛੋਟੀ ਮਹਿਲਾ ਦੇ ਰੂਪ ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੈ।ਦੱਸਿਆ ਜਾ ਰਿਹਾ ਹੈ ਕਿ ਜੋਤੀ ਨੂੰ ਵੇਜੀਟੇਰੀਅਨ ਪਸੰਦ ਹੈ। ਦਾਲ - ਚਾਵਲ , ਪਨੀਰ ਦੀ ਸਬਜ਼ੀ, ਚਾਇਨੀਜ਼ ਫ਼ੂਡ ਜ਼ਿਆਦਾ ਵਧੀਆ ਲੱਗਦਾ ਹੈ। ਉਨ੍ਹਾਂ ਨੂੰ ਕਿਸੇ ਖੇਡ ਵਿੱਚ ਰੁਚੀ ਨਹੀਂ ਪਰ ਜਦੋਂ ਮਹਿੰਦਰ ਸਿੰਘ ਧੋਨੀ ਸਾਰਿਆਂ ਨੂੰ ਧੋਂਦੇ ਹਨ ਤਾਂ ਬਹੁਤ ਅੱਛਾ ਲੱਗਦਾ ਹੈ।

-PTC News

Related Post