ਲੋਕ ਸਭਾ 'ਚ ਪਾਸ ਹੋਇਆ ਤਿੰਨ ਤਲਾਕ ਬਿੱਲ

By  Jashan A July 25th 2019 08:38 PM -- Updated: July 25th 2019 08:39 PM

ਲੋਕ ਸਭਾ 'ਚ ਪਾਸ ਹੋਇਆ ਤਿੰਨ ਤਲਾਕ ਬਿੱਲ,ਨਵੀਂ ਦਿੱਲੀ: ਤਿੰਨ ਤਲਾਕ ਬਿੱਲ ਚਰਚਾ ਤੋਂ ਬਾਅਦ ਅੱਜ ਲੋਕ ਸਭਾ 'ਚ ਪਾਸ ਹੋ ਗਿਆ। ਇਸ ਦੇ ਪੱਖ 'ਚ 303 ਤੇ ਵਿਰੋਧ 'ਚ 82 ਵੋਟ ਪਏ। ਬਹਿਸ ਦੌਰਾਨ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ, 'ਇਹ ਬਿੱਲ ਧਰਮ ਜਾਂ ਜਾਤ ਨਾਲ ਨਹੀਂ, ਇਹ ਔਰਤ ਦੇ ਮਾਣ ਨਾਲ ਜੁੜਿਆ ਹੈ।

ਸੁਪਰੀਮ ਕੋਰਟ ਕਹਿ ਚੁੱਕਾ ਹੈ ਕਿ ਤਿੰਨ ਤਲਾਕ ਤੋਂ ਪੀੜਤ ਔਰਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਤਿੰਨ ਤਲਾਕ ਬਿੱਲ ਕਾਂਗਰਸ ਨੇ ਯੂ.ਪੀ.ਏ. ਦੇ ਸਾਰੇ ਸਹਿਯੋਗੀ ਦਲਾਂ ਅਤੇ ਏ.ਆਈ.ਐੱਮ.ਆਈ.ਐੱਮ. ਸੰਸਦ ਅਸਦੁਦੀਨ ਓਵੈਸੀ ਨੇ ਇਸ ਬਿੱਲ ਦਾ ਵਿਰੋਧ ਕੀਤਾ।

-PTC News

Related Post