ਰਸੋਈ ਗੈਸ ਦੀਆਂ ਕੀਮਤਾਂ 'ਚ ਹੋਇਆ ਵਾਧਾ

By  Shanker Badra September 1st 2018 04:01 PM

ਰਸੋਈ ਗੈਸ ਦੀਆਂ ਕੀਮਤਾਂ 'ਚ ਹੋਇਆ ਵਾਧਾ:ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਗਿਆ ਹੈ।ਐਲਪੀਜੀ ਗੈਸ ਸਿਲੰਡਰ ਦੀ ਕੀਮਤ 'ਚ 1.49 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ।ਅੱਜ ਦਿੱਲੀ ਵਿੱਚ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 1.49 ਰੁਪਏ ਵੱਧ ਕੇ 499.51 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।

ਰਸੋਈ ਗੈਸ ਦੀ ਕੀਮਤ ਵਿੱਚ ਇਹ ਵਾਧਾ ਖ਼ਾਸ ਕਰਕੇ ਆਧਾਰ ਕੀਮਤਾਂ ’ਤੇ ਟੈਕਸ ਵੱਧਣ ਦੀ ਵਜ੍ਹਾ ਕਰਕੇ ਹੋਇਆ ਹੈ।ਸਰਕਾਰ ਵਲੋਂ ਰਸੋਈ ਗੈਸ ਦੀ ਸਬਸਿਡੀ ਰਕਮ ਸਿੱਧੇ ਤੌਰ ਤੇ ਖ਼ਪਤਕਾਰਾਂ ਦੇ ਖਾਤੇ ਵਿੱਚ ਪਹੁੰਚਾਈ ਜਾਂਦੀ ਹੈ।ਹਾਲਾਂਕਿ ਗਾਹਕ ਨੂੰ ਸਿਲੰਡਰ ਬਾਜ਼ਾਰ ਦੀ ਕੀਮਤ 'ਤੇ ਹੀ ਖ਼ਰੀਦਣਾ ਪੈਂਦਾ ਹੈ।

ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਘੱਟਣ-ਵੱਧਣ ਕਾਰਨ ਸਬਸਿਡੀ ਵਿੱਚ ਵੀ ਬਦਲਾਅ ਹੁੰਦਾ ਹੈ ਅਤੇ ਨਿਯਮਾਂ ਮੁਤਾਬਕ LPG ’ਤੇ GST ਦਾ ਭੁਗਤਾਨ ਸਿਲੰਡਰ ਦੇ ਬਾਜ਼ਾਰੂ ਮੁੱਲ ’ਤੇ ਹੀ ਕੀਤਾ ਜਾਵੇਗਾ।ਮੁੱਲ ਦਾ ਘਾਟੇ-ਵਾਧੇ ਦੀ ਭੁਗਤਾਨ ਸਰਕਾਰ ਕਰੇਗੀ ਪਰ ਟੈਕਸ ਦਾ ਭੁਗਤਾਨ ਗਾਹਕ ਨੂੰ ਹੀ ਕਰਨਾ ਹੁੰਦਾ ਹੈ।ਇਸੇ ਵਜ੍ਹਾ ਕਾਰਨ ਟੈਕਸ ਭੁਗਤਾਨ ਵਧਣ ਕਰਕੇ ਸਬਸਿਡੀ ਵਾਲਾ ਸਿਲੰਡਰ ਕਰੀਬ ਡੇਢ ਰੁਪਏ ਮਹਿੰਗਾ ਹੋ ਗਿਆ ਹੈ।

-PTCNews

Related Post