ਕਰਫ਼ਿਊ ਦੌਰਾਨ ਹੋਇਆ ਅਨੌਖਾ ਵਿਆਹ, ਮਾਸਕ ਪਾ ਕੇ ਸਾਥ ਨਿਭਾਉਣ ਦੀਆਂ ਖਾਧੀਆਂ ਕਸਮਾਂ

By  Shanker Badra May 19th 2020 07:12 PM

ਕਰਫ਼ਿਊ ਦੌਰਾਨ ਹੋਇਆ ਅਨੌਖਾ ਵਿਆਹ, ਮਾਸਕ ਪਾ ਕੇ ਸਾਥ ਨਿਭਾਉਣ ਦੀਆਂ ਖਾਧੀਆਂ ਕਸਮਾਂ:ਲੁਧਿਆਣਾ  : ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦਾ ਅਸਰ ਵਿਆਹ ਸ਼ਾਦੀਆਂ 'ਤੇ ਵੀ ਪਿਆ ਹੈ। ਜਿਸ ਨਾਲ ਵਿਆਹਾਂ 'ਤੇ ਕੀਤੇ ਜਾਂਦੇ ਫ਼ਜੂਲ ਖਰਚੇ 'ਤੇ ਵੀ ਲਗਾਮ ਕੱਸੀ ਗਈ ਹੈ। ਲੁਧਿਆਣਾ 'ਚ ਬੇਹੱਦ ਸਾਦਗੀ ਨਾਲ ਹੋਇਆ ਇਕ ਵਿਆਹ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਸਮਾਜਿਕ ਦੂਰੀ ਨੂੰ ਧਿਆਨ 'ਚ ਰੱਖਦੇ ਹੋਏ ਹੋਏ ਅਤੇ ਪੂਰੇ ਤਰੀਕੇ ਨਾਲ ਸੈਨੀਟਾਈਜੇਸ਼ਨ ਦਾ ਧਿਆਨ ਰੱਖ ਕੇ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਬੇਟੇ ਹਰਚਰਨ ਸਿੰਘ ਵੈਦ ਨੇ ਭਵਦੀਪ ਕੌਰ ਨਾਲ ਵਿਆਹ ਕਰਵਾਇਆ ਹੈ। ਇਸ ਦੌਰਾਨ ਨਵੀਂ ਵਿਆਹੀ ਜੋੜੀ ਨੇ ਮਾਸਕ ਪਾ ਕੇ ਹਰ ਸਮੇਂ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ ਹਨ।

ਉਨ੍ਹਾਂ ਦੇ ਸ਼ਹਿਰ ਦੇ ਸਰਾਭਾ ਨਗਰ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ 'ਚ ਆਨੰਦ ਕਾਰਜ ਹੋਏ ਹਨ। ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਸੈਨੀਟਾਈਜ਼ ਕੀਤਾ ਗਿਆ। ਇਸ ਜੋੜੇ ਸਮੇਤ ਸਾਰਿਆਂ ਨੇ ਡਰੈੱਸੇਜ਼ ਦੇ ਨਾਲ ਮੈਚ ਕਰਦੇ ਡਿਜ਼ਾਈਨਰ ਮਾਸਕ ਪਾ ਕੇ ਵਿਆਹ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ ਹੈ।

ਇਸ ਦੇ ਇਲਾਵਾ ਗੁਰਦੁਆਰਾ ਸਾਹਿਬ 'ਚ ਵੀ ਬੈਠਣ ਲਈ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਗਿਆ ਸੀ। ਜੋੜੇ ਹਰਚਰਨ ਵੈਦ ਅਤੇ ਭਵਦੀਪ ਨੇ ਦੱਸਿਆ ਕਿ ਵਿਆਹ ਦੀ ਡਰੈੱਸ ਦੇ ਨਾਲ ਮੈਚ ਕਰਦੇ ਡਿਜ਼ਾਈਨਰ ਮਾਸਕ ਬਣਵਾਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਆਹ ਸਭ ਤੋਂ ਅਨੌਖਾ ਹੋਇਆ ਅਤੇ ਵਿਆਹ ਕਰਨ 'ਤੇ ਵੀ ਉਨ੍ਹਾਂ ਨੂੰ ਕਾਫੀ ਆਨੰਦ ਮਿਲਿਆ ਹੈ।

-PTCNews

Related Post