ਲੁਧਿਆਣਾ : ਸਾਈਕਲ ਪਾਰਟਸ ਪੈਕਿੰਗ ਕਰਨ ਵਾਲੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ

By  Shanker Badra May 28th 2019 02:35 PM

ਲੁਧਿਆਣਾ : ਸਾਈਕਲ ਪਾਰਟਸ ਪੈਕਿੰਗ ਕਰਨ ਵਾਲੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ:ਲੁਧਿਆਣਾ : ਸ਼ਹਿਰ ਦੇ ਡਾਬਾ ਰੋਡ 'ਤੇ ਗਿਆਸਪੁਰਾ ਇਲਾਕੇ 'ਚ ਸਾਈਕਲ ਪਾਰਟਸ ਪੈਕਿੰਗ ਕਰਨ ਵਾਲੀ ਫੈਕਟਰੀ ਵਿਚ ਦੁਪਹਿਰ ਦੇ ਸਮੇਂ ਅਚਾਨਕ ਭਿਆਨਕ ਅੱਗ ਗਈ ਹੈ।ਜਿਸ ਤੋਂ ਬਾਅਦ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ।ਓਥੇ ਅੱਗ ਸ਼ਾਰਟ ਸਰਕਟ ਨਾਲ ਲੱਗੀ ਦੱਸੀ ਜਾ ਰਹੀ ਹੈ।

Ludhiana cycle Parts Packaging Factory Terrible fire
ਲੁਧਿਆਣਾ : ਸਾਈਕਲ ਪਾਰਟਸ ਪੈਕਿੰਗ ਕਰਨ ਵਾਲੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ

ਜਾਣਕਾਰੀ ਅਨੁਸਾਰ ਡਾਬਾ ਰੋਡ 'ਤੇ ਬਿਗਬੇਨ ਇੰਡਸਟਰੀਜ਼ ਨਾਂ ਨਾਲ ਸਾਈਕਲ ਪਾਰਟਸ ਪੈਕਿੰਗ ਕਰਨ ਦੀ ਫੈਕਟਰੀ ਹੈ।ਫੈਕਟਰੀ ਮਾਲਿਕ ਅਨੁਸਾਰ ਦੁਪਹਿਰ ਤਕਰੀਬਨ ਡੇਢ ਵਜੇ ਫੈਕਟਰੀ ਦੇ ਮੁਲਾਜ਼ਮ ਦੁਪਹਿਰ ਦਾ ਖਾਣਾ ਖਾ ਰਹੇ ਸਨ, ਉਸ ਸਮੇਂ ਇਕ ਹਿੱਸੇ ਵਿਚ ਅੱਗ ਲੱਗ ਗਈ।ਓਥੇ ਵੱਡੀ ਮਾਤਰਾ ਵਿਚ ਗੱਤੇ ਦੇ ਡੱਬੇ ਪਏ ਹੋਣ ਕਾਰਨ ਅੱਗ ਕੁਝ ਹੀ ਸਮੇਂ ਵਿਚ ਫੈਲ ਗਈ।

Ludhiana cycle Parts Packaging Factory Terrible fire
ਲੁਧਿਆਣਾ : ਸਾਈਕਲ ਪਾਰਟਸ ਪੈਕਿੰਗ ਕਰਨ ਵਾਲੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ , ਸਮਾਨ ਸੜ ਕੇ ਸੁਆਹ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ ਦੇ ਦੁਸ਼ਹਿਰਾ ਗਰਾਊਂਡ ਸਥਿਤ ਰੈਸਟੋਰੈਂਟ ‘ਚ ਲੱਗੀ ਭਿਆਨਕ , ਲੱਖਾਂ ਦਾ ਨੁਕਸਾਨ

ਇਸ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪੁੱਜੀਆਂ ਅਤੇ ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਹੈ।ਇਸ ਅੱਗ ਦੇ ਕਾਰਨ ਫੈਕਟਰੀ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।ਜਿਵੇਂ ਹੀ ਅੱਗ ਲੱਗੀ ਮਜ਼ਦੂਰਾਂ ਨੇ ਸਾਈਕਲ ਪਾਰਟਸ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਕਾਫੀ ਬਚਾਅ ਰਿਹਾ।

-PTCNews

Related Post