ਵਿਆਹ ਦੀਆਂ ਖੁਸ਼ੀਆਂ 'ਚ ਪੈ ਗਏ ਕੀਰਨੇ , ਡੋਲੀ ਵਾਲੀ ਕਾਰ ਦੀ ਕੰਬਾਈਨ ਨਾਲ ਟੱਕਰ , ਲਾੜੀ ਸਮੇਤ 4 ਦੀ ਮੌਤ

By  Shanker Badra April 29th 2019 12:04 PM

ਵਿਆਹ ਦੀਆਂ ਖੁਸ਼ੀਆਂ 'ਚ ਪੈ ਗਏ ਕੀਰਨੇ , ਡੋਲੀ ਵਾਲੀ ਕਾਰ ਦੀ ਕੰਬਾਈਨ ਨਾਲ ਟੱਕਰ , ਲਾੜੀ ਸਮੇਤ 4 ਦੀ ਮੌਤ:ਲੁਧਿਆਣਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।ਅਜਿਹਾ ਹੀ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।ਜਿਥੇ ਇੱਕ ਡੋਲੀ ਵਾਲੀ ਕਾਰ ਨਾਲ ਭਿਆਨਕ ਹਾਦਸਾ ਵਾਪਰਿਆ ਹੈ।

Ludhiana Dhandari Kalan Dali car Accident , bride Including 4 death
ਵਿਆਹ ਦੀਆਂ ਖੁਸ਼ੀਆਂ 'ਚ ਪੈ ਗਏ ਕੀਰਨੇ , ਡੋਲੀ ਵਾਲੀ ਕਾਰ ਦੀ ਕੰਬਾਈਨ ਨਾਲ ਟੱਕਰ , ਲਾੜੀ ਸਮੇਤ 4 ਦੀ ਮੌਤ

ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਪਰਿਵਾਰ ਬਾਰਾਤ ਲੈ ਕੇ ਯਮੁਨਾਨਗਰ ਜਗਾਧਰੀ ਤੋਂ ਲੁਧਿਆਣਾ ਲਈ ਜਾ ਰਿਹਾ ਸੀ।ਇਸ ਦੌਰਾਨ ਢੰਡਾਰੀ ਕਲਾਂ ਦੇ ਨੇੜੇ ਬਾਰਾਤ ਵਾਲੀ ਗੱਡੀ ਦੀ ਕੰਬਾਈਨ ਨਾਲ ਟੱਕਰ ਹੋ ਗਈ।ਇਸ ਹਾਦਸੇ ਵਿਚ ਲਾੜੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ ਹਨ।ਇਨ੍ਹਾਂ ਜ਼ਖਮੀਆਂ 'ਚੋਂ ਲਾੜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Ludhiana Dhandari Kalan Dali car Accident , bride Including 4 death
ਵਿਆਹ ਦੀਆਂ ਖੁਸ਼ੀਆਂ 'ਚ ਪੈ ਗਏ ਕੀਰਨੇ , ਡੋਲੀ ਵਾਲੀ ਕਾਰ ਦੀ ਕੰਬਾਈਨ ਨਾਲ ਟੱਕਰ , ਲਾੜੀ ਸਮੇਤ 4 ਦੀ ਮੌਤ

ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਹਨ।ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਵਿੱਚ ਲਾੜੀ ਹੀਨਾ ਸਮੇਤ ਜਰੀਨਾ, ਜਮਸ਼ੇਦ ਆਲਮ ਅਤੇ ਇਕ ਹੋਰ ਵਿਅਕਤੀ ਸ਼ਾਮਿਲ ਹੈ।

-PTCNews

Related Post