ਦੁਸਹਿਰੇ ਵਾਲੇ ਦਿਨ ਪੁਲਿਸ ਨੇ 'ਰਾਵਣ' ਕੀਤਾ ਗ੍ਰਿਫਤਾਰ , ਜਾਣੋਂ ਪੂਰਾ ਮਾਮਲਾ ,ਵੀਡੀਓ ਵਾਇਰਲ

By  Shanker Badra October 9th 2019 05:39 PM

ਦੁਸਹਿਰੇ ਵਾਲੇ ਦਿਨ ਪੁਲਿਸ ਨੇ 'ਰਾਵਣ' ਕੀਤਾ ਗ੍ਰਿਫਤਾਰ , ਜਾਣੋਂ ਪੂਰਾ ਮਾਮਲਾ ,ਵੀਡੀਓ ਵਾਇਰਲ:ਲੁਧਿਆਣਾ :  ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮੰਗਲਵਾਰ ਨੂੰ ਪੂਰੇ ਦੇਸ਼ ‘ਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਹੈ। ਇਸ ਦੌਰਾਨ ਸ਼ਾਮ ਨੂੰ ਸੂਰਜ ਢਲਦਿਆਂ ਹੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ ਹੈ। ਇਸ ਦੌਰਾਨ ਲੁਧਿਆਣਾ ਤੋਂ ਇੱਕ ਅਜ਼ੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ।

Ludhiana Dhuri Line Near Police Arrested Ravana ,Video viral ਦੁਸਹਿਰੇ ਵਾਲੇ ਦਿਨ ਪੁਲਿਸ ਨੇ 'ਰਾਵਣ' ਕੀਤਾ ਗ੍ਰਿਫਤਾਰ , ਜਾਣੋਂ ਪੂਰਾ ਮਾਮਲਾ ,ਵੀਡੀਓ ਵਾਇਰਲ

ਲੁਧਿਆਣਾ 'ਚ ਦੁਸਹਿਰੇ ਮੌਕੇ ਰਾਵਣ ਦੀ ਗ੍ਰਿਫਤਾਰੀ ਨੂੰ ਲੈ ਕੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਹੈ। ਜਿਸ 'ਚ ਕੁਝ ਪੁਲਿਸ ਮੁਲਾਜ਼ਮ ਇਕ ਰਾਵਣ ਨੂੰ ਲੈ ਕੇ ਜਾ ਰਹੇ ਹਨ। ਇਸ ਦੌਰਾਨ ਕਿਸੇ ਵਿਅਕਤੀ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ। ਜਿਸ ਦੇ ਕੈਪਸ਼ਨ 'ਚ ਲਿਖਿਆ ਗਿਆ, 'ਦੁਸਹਿਰੇ ਦੇ ਦਿਨ ਰਾਵਣ ਗ੍ਰਿਫਤਾਰ', ਇਸ ਤੋਂ ਬਾਅਦ ਇਹ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ ਹੈ।

Ludhiana Dhuri Line Near Police Arrested Ravana ,Video viral ਦੁਸਹਿਰੇ ਵਾਲੇ ਦਿਨ ਪੁਲਿਸ ਨੇ 'ਰਾਵਣ' ਕੀਤਾ ਗ੍ਰਿਫਤਾਰ , ਜਾਣੋਂ ਪੂਰਾ ਮਾਮਲਾ ,ਵੀਡੀਓ ਵਾਇਰਲ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿਦਿਆਰਥਣ ਨੂੰ ਬੇਹੋਸ਼ ਕਰਕੇ ਮੰਦਰ ‘ਚ ਕਰਵਾਇਆ ਵਿਆਹ , ਜ਼ਬਰ ਜਨਾਹ ਕਰਨ ਤੋਂ ਬਾਅਦ ਬਣਾਈ ਵੀਡੀਓ

ਮਿਲੀ ਜਾਣਕਾਰੀ ਮੁਤਬਕ ਇਸ ਰਾਵਣ ਦਾ ਦਹਿਨ ਧੂਰੀ ਲਾਈਨਾਂ ਨੇੜੇ ਕੀਤਾ ਜਾਣਾ ਸੀ ਅਤੇ ਬੀਤੇ ਸਾਲ ਅੰਮ੍ਰਿਤਸਰ ਰੇਲ ਹਾਦਸੇ ਤੋਂ ਸਬਕ ਲੈਂਦਿਆਂ ਪ੍ਰਸ਼ਾਸਨ ਵਲੋਂ ਰੇਲਵੇ ਲਾਈਨਾਂ ਨੇੜੇ ਦੁਸਹਿਰਾ ਮਨਾਉਣ ਤੋਂ ਸਖਤ ਮਨ੍ਹਾ ਕੀਤਾ ਗਿਆ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮ ਰਾਵਣ ਨੂੰ ਚੁੱਕ ਕੇ ਲੈ ਗਏ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

-PTCNews

Related Post