ਲੁਧਿਆਣਾ ਦੇ ਦੁਸ਼ਹਿਰਾ ਗਰਾਊਂਡ ਸਥਿਤ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ , ਲੱਖਾਂ ਦਾ ਨੁਕਸਾਨ

By  Shanker Badra May 28th 2019 02:15 PM -- Updated: May 28th 2019 02:39 PM

ਲੁਧਿਆਣਾ ਦੇ ਦੁਸ਼ਹਿਰਾ ਗਰਾਊਂਡ ਸਥਿਤ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ , ਲੱਖਾਂ ਦਾ ਨੁਕਸਾਨ:ਲੁਧਿਆਣਾ : ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਦੁਸ਼ਹਿਰਾ ਗਰਾਊਂਡ ਸਥਿਤ ਕੇਜਲਵਲੀ ਸਵੀਟਸ ਐਂਡ ਰੈਸਟੋਰੈਂਟ 'ਚ ਭਿਆਨਕ ਅੱਗ ਲੱਗ ਗਈ ਹੈ।ਇਹ ਅੱਗ ਏਨੀ ਭਿਆਨਕ ਸੀ ਕਿ ਦੇਖਦੇ -ਦੇਖਦੇ ਤੇਜ਼ੀ ਨਾਲ 5 ਵੀਂ ਤੇ 6ਵੀਂ ਮੰਜ਼ਿਲ ਤੱਕ ਫੈਲ ਗਈ ਹੈ।ਇਸ ਅੱਗ ਦੇ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। [caption id="attachment_300782" align="aligncenter" width="300"]Ludhiana Dusariara Ground restaurant terrible Fire ਲੁਧਿਆਣਾ ਦੇ ਦੁਸ਼ਹਿਰਾ ਗਰਾਊਂਡ ਸਥਿਤ ਰੈਸਟੋਰੈਂਟ 'ਚ ਲੱਗੀ ਭਿਆਨਕ , ਲੱਖਾਂ ਦਾ ਨੁਕਸਾਨ[/caption] ਓਥੇ ਜਿਸ ਸਮੇਂ ਇਹ ਅੱਗ ਲੱਗੀ ਤਾਂ ਉਸ ਸਮੇਂ ਮਾਲਕ ਪਰਮਪਾਲ ਸਿੰਘ, ਚਰਨਜੀਤ ਸਿੰਘ ਗਰਾਊਂਡ ਫਲੋਰ ਸਵੀਟ ਸ਼ਾਪ 'ਤੇ ਸੀ।ਜਿਨ੍ਹਾਂ ਨੇ ਤੁਰੰਤ ਹੀ ਰੈਸਟੋਰੈਂਟ ਦੇ ਸਟਾਫ, ਵਰਕਰਾਂ ਤੇ ਗਾਹਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।ਇਸ ਦੌਰਾਨ ਰੈਸਟੋਰੈਂਟ ਅੰਦਰ ਲੱਗੇ ਅੱਗ ਬੁਝਾਉਣ ਵਾਲੇ ਯੰਤਰਾਂ ਰਾਹੀਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ। [caption id="attachment_300784" align="aligncenter" width="300"]Ludhiana Dusariara Ground restaurant terrible Fire ਲੁਧਿਆਣਾ ਦੇ ਦੁਸ਼ਹਿਰਾ ਗਰਾਊਂਡ ਸਥਿਤ ਰੈਸਟੋਰੈਂਟ 'ਚ ਲੱਗੀ ਭਿਆਨਕ , ਲੱਖਾਂ ਦਾ ਨੁਕਸਾਨ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਉਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਜ਼ਹਿਰਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ , ਕਈ ਦੀ ਹਾਲਤ ਗੰਭੀਰ ਜਾਣਕਾਰੀ ਮੁਤਾਬਕ ਛੇਵੀਂ ਮੰਜ਼ਿਲ ਛੱਤ ਤੇ ਚਿਮਨੀ, ਫੈਨ ਤੇ ਤੇਲ ਦਾ ਡ੍ਰੰਮ ਲੱਗਿਆ ਹੋਇਆ ਹੈ।ਇਸ ਦੌਰਾਨ ਤੇਲ ਦਾ ਡ੍ਰੰਮ ਗਰਮ ਹੋਣ ਨਾਲ ਲੀਕੇਜ ਹੋਣ ਤੇ ਸਪਾਰਕਿੰਗ ਹੋ ਗਈ, ਜਿਸ ਕਾਰਨ ਸਪਲਾਈ ਦੀਆਂ ਪਾਈਪਾਂ 'ਚ ਅੱਗ ਫੈਲ ਗਈ।ਇਸ ਦੇ ਬਾਅਦ 5 ਵੀਂ ਮੰਜ਼ਿਲ 'ਤੇ ਬਣੇ ਸਟੋਰ 'ਚ ਵੀ ਅੱਗ ਲੱਗ ਗਈ।ਇਸ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ। -PTCNews

Related Post