PRTC ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਵੱਡਾ ਹਾਦਸਾ ,ਕਈ ਸਵਾਰੀਆਂ ਜ਼ਖਮੀ

By  Shanker Badra May 24th 2019 08:08 PM

PRTC ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਵੱਡਾ ਹਾਦਸਾ ,ਕਈ ਸਵਾਰੀਆਂ ਜ਼ਖਮੀ:ਲੁਧਿਆਣਾ : ਲੁਧਿਆਣਾ ਦੇ ਜਮਾਲਪੁਰ ਚੌਕ ਨੇੜੇ ਅੱਜ ਸਵੇਰੇ ਤੇਜ਼ਾਬ ਨਾਲ ਭਰੇ ਟੈਂਕਰ ਨੂੰ ਤੇਜ਼ ਰਫ਼ਤਾਰ ਪੀਆਰਟੀਸੀ ਦੀ ਬੱਸ ਨੇ ਟੱਕਰ ਮਾਰ ਦਿੱਤੀ ਹੈ।ਇਸ ਹਾਦਸੇ ਤੋਂ ਬਾਅਦ ਸਾਰਾ ਤੇਜ਼ਾਬ ਸੜਕ 'ਤੇ ਰੁੜ੍ਹ ਗਿਆ ਹੈ।ਇਸ ਹਾਦਸੇ ਦੌਰਾਨ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਹਨ।

Ludhiana Fast Speed ​​PRTC Bus Hit Acidic tanker
PRTC ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਵੱਡਾ ਹਾਦਸਾ ,ਕਈ ਸਵਾਰੀਆਂ ਜ਼ਖਮੀ

ਜਾਣਕਰੀ ਅਨੁਸਾਰ ਤੇਜ਼ਾਬ ਨਾਲ ਭਰਿਆ ਟੈਂਕਰ ਨੰਗਲ ਤੋਂ ਫੋਕਲ ਪੁਆਇੰਟ ਜਾ ਰਿਹਾ ਸੀ।ਇਸ ਦੌਰਾਨ ਮਗਰੋਂ ਆ ਰਹੀ ਤੇਜ਼ ਰਫ਼ਤਾਰ ਪੀਆਰਟੀਸੀ ਦੀ ਬੱਸ ਨੇ ਟੱਕਰ ਮਾਰ ਦਿੱਤੀ ਹੈ।ਇਸ ਦੌਰਾਨ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਅਤੇ ਦੋ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

Ludhiana Fast Speed ​​PRTC Bus Hit Acidic tanker
PRTC ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਵੱਡਾ ਹਾਦਸਾ ,ਕਈ ਸਵਾਰੀਆਂ ਜ਼ਖਮੀ

ਇਸ ਦੌਰਾਨ ਬੱਸ 'ਚ ਸਵਾਰੀਆਂ ਅਤੇ ਵਿਦਿਆਰਥਣਾਂ ਮੌਜੂਦ ਸਨ।ਵਿਦਿਆਰਥਣਾਂ ਦੇ ਦੱਸਣ ਮੁਤਾਬਕ ਬੱਸ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ ਤੇ ਟੈਂਕਰ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਡਰਾਈਵਰ ਨੇ ਉਸ ਨੂੰ ਟੱਕਰ ਮਾਰ ਦਿੱਤੀ।

Ludhiana Fast Speed ​​PRTC Bus Hit Acidic tanker
PRTC ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਵੱਡਾ ਹਾਦਸਾ ,ਕਈ ਸਵਾਰੀਆਂ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਿਕਨਿਕ ਮਨਾਉਣ ਗਏ ਭਾਰਤੀ ਪਰਿਵਾਰ ਦੇ 6 ਲੋਕ ਹੜ੍ਹ ਵਿਚ ਰੁੜ੍ਹੇ ,ਚਾਰ ਦੀ ਮੌਤ

ਜਦੋਂ ਟੈਂਕਰ ਡਰਾਈਵਰ ਕੱਪੜੇ ਨਾਲ ਟੈਂਕਰ ਦੇ ਡੁੱਲ੍ਹ ਰਹੇ ਤੇਜ਼ਾਬ ਨੂੰ ਬੰਦ ਕਰ ਰਿਹਾ ਸੀ ਤਾਂ ਤੇਜ਼ਾਬ ਉਸ ਦੇ ਮੂੰਹ 'ਚ ਪੈ ਗਿਆ ਤੇ ਉਹ ਬੇਹੋਸ਼ ਹੋ ਗਿਆ।ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

-PTCNews

Related Post