ਅੰਤਰਰਾਸ਼ਟਰੀ ਖਗੋਲ ਵਿਗਿਆਨ ਮੁਕਾਬਲੇ 'ਚ ਲੁਧਿਆਣਾ ਦੀ ਇਕਜੋਤ ਨੇ ਜਿੱਤਿਆ ਚਾਂਦੀ ਦਾ ਤਮਗਾ

By  Jashan A July 23rd 2021 08:08 PM

ਲੁਧਿਆਣਾ: ਕਹਿੰਦੇ ਨੇ ਕਿ ਜੋ ਮੇਹਨਤ ਦੇ ਰਸਤੇ 'ਤੇ ਚਲਦੇ ਨੇ ਉਸ ਦੀ ਕਦੇ ਹਾਰ ਨਹੀਂ ਹੁੰਦੀ ਤੇ ਇੱਕ ਨਾ ਇੱਕ ਦਿਨ ਉਹ ਇਨਸਾਨ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਜਾਂਦਾ ਹੈ ਤੇ ਅਜਿਹਾ ਹੀ ਕੁਝ ਹੋਇਆ ਹੈ ਲੁਧਿਆਣਾ ਦੀ ਇਕਜੋਤ ਕੌਰ (Ekjot Kaur) ਨਾਲ, ਜਿਸ ਨੇ ਆਪਣੀ ਮੇਹਨਤ ਦੇ ਸਦਕਾ ਆਪਣੇ ਮਾਪਿਆਂ ਦਾ ਨਹੀਂ ਸਗੋਂ ਦੇਸ਼ ਦਾ ਨਾਮ ਦੁਨੀਆ ਭਰ 'ਚ ਰੋਸ਼ਨ ਕੀਤਾ ਹੈ।

ਦਰਅਸਲ, ਸੈਕਰਡ ਹਾਰਟ ਕਾਨਵੈਂਟ ਸਕੂਲ ਲੁਧਿਆਣਾ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਇਕਜੋਤ ਕੌਰ ਨੇ ਅੰਤਰਰਾਸ਼ਟਰੀ ( ਖਗੋਲ ਵਿਗਿਆਨ) Astronomy ਅਤੇ Astrophysics ਮੁਕਾਬਲੇ 2021 'ਚ ਜੂਨੀਅਰ ਵਰਗ (18 ਸਾਲ ਤੋਂ ਘੱਟ ਉਮਰ) 'ਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।

ਹੋਰ ਪੜ੍ਹੋ: ਨਵਜੋਤ ਸਿੱਧੂ ਵਾਅਦੇ ਪੂਰੇ ਕਰਨ ਦੀ ਪੰਜਾਬੀਆਂ ਨੂੰ ਸਮਾਂ ਹੱਦ ਦੱਸਣ : ਡਾ. ਚੀਮਾ

Ludhiana girl wins silver in international astronomy eventਆਈਏਏਸੀ ਨੂੰ ਦੁਨੀਆ ਦੇ ਸਭ ਤੋਂ ਵੱਡੇ ਖਗੋਲ-ਵਿਗਿਆਨ Astronomy ਦੇ ਮੁਕਾਬਲੇ ਵਜੋਂ ਮੰਨਿਆ ਜਾਂਦਾ ਹੈ, ਜਿਸ 'ਚ ਅਮਰੀਕਾ, ਬ੍ਰਿਟੇਨ, ਰੂਸ, ਕਨੇਡਾ, ਜਰਮਨੀ, ਚੀਨ, ਫਰਾਂਸ, ਇਟਲੀ, ਸਪੇਨ, ਦੱਖਣੀ ਕੋਰੀਆ ਅਤੇ ਨਿਊਜ਼ੀਲੈਂਡ ਸਮੇਤ ਵੱਖ-ਵੱਖ ਦੇਸ਼ਾਂ ਦੇ ਪ੍ਰਤੀਯੋਗੀ 4,700 ਵਿਦਿਆਰਥੀ ਹਿੱਸਾ ਲੈਂਦੇ ਹਨ।

ਮੁਕਾਬਲੇ ਵਿੱਚ ਤਿੰਨ ਗੇੜ ਹੁੰਦੇ ਹਨ,ਕੁਆਲੀਫਿਕੇਸ਼ਨ ਰਾਊਂਡ ਪ੍ਰੀ-ਫਾਈਨਲ ਰਾਊਂਡ ਤੇ ਫਾਈਨਲ ਰਾਉਂਡ ਸ਼ਾਮਲ ਹਨ, ਵੱਖ-ਵੱਖ ਗਿਆਨ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਪਰਖ ਕਰਦੇ ਹਨ।

ਉਧਰ ਇਕਜੋਤ ਮੁਤਾਬਕ ਭਵਿੱਖ ਵਿਚ ਉਹ ਖਗੋਲ-ਵਿਗਿਆਨ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।

-PTC News

Related Post