ਲੁਧਿਆਣਾ ਦੀ ਵਿਦਿਆਰਥਣ ਪ੍ਰਾਚੀ ਗੌੜ ਨੇ ਖੇਡ ਕੋਟਾ 'ਚ ਹਾਸਲ ਕੀਤਾ ਪੰਜਾਬ 'ਚੋਂ ਪਹਿਲਾਂ ਸਥਾਨ

By  Shanker Badra April 23rd 2018 08:17 PM -- Updated: April 23rd 2018 08:19 PM

ਲੁਧਿਆਣਾ ਦੀ ਵਿਦਿਆਰਥਣ ਪ੍ਰਾਚੀ ਗੌੜ ਨੇ ਖੇਡ ਕੋਟਾ 'ਚ ਹਾਸਲ ਕੀਤਾ ਪੰਜਾਬ 'ਚੋਂ ਪਹਿਲਾਂ ਸਥਾਨ:ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।ਜਿਸ 'ਚ ਲੜਕੀਆਂ ਨੇ ਇੱਕ ਵਾਰ ਫ਼ਿਰ ਲੜਕਿਆਂ ਨੂੰ ਪਿੱਛੇ ਛੱਡ ਦਿੱਤਾ ਹੈ।Ludhiana Girl Student Prachi Gaur Sports Quota Punjab First Placeਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ (ਖੇਡ ਕੋਟਾ) ਦੇ ਐਲਾਨੇ ਗਏ ਨਤੀਜਿਆਂ 'ਚ ਬੀ.ਸੀ.ਐੱਮ ਸੀਨੀਅਰ ਸੈਕੰਡਰੀ ਸਕੂਲ ਐੱਚ.ਐੱਮ 150,ਜਮਾਲਪੁਰ ਕਾਲੋਨੀ, ਫੋਕਲ ਪੁਆਇੰਟ ਲੁਧਿਆਣਾ ਦੀ ਵਿਦਿਆਰਥਣ ਪ੍ਰਾਚੀ ਗੌੜ ਨੇ 450 (100%) ਅੰਕ ਹਾਸਲ ਕਰਕੇ ਪੂਰੇ ਪੰਜਾਬ 'ਚੋਂ ਪਹਿਲਾ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਇਸੇ ਸਕੂਲ ਦੀ ਪੁਸ਼ਵਿੰਦਰ ਕੌਰ ਨੇ 450 (100%) ਅੰਕ ਲੈ ਕੇ ਦੂਸਰਾ ਅਤੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫ਼ਰੀਦਕੋਟ) ਦੀ ਵਿਦਿਆਰਥਣ ਮਨਦੀਪ ਕੌਰ ਨੇ 448 (99.56%) ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ।Ludhiana Girl Student Prachi Gaur Sports Quota Punjab First Placeਇਹ ਪਹਿਲੀ ਵਾਰ ਹੈ ਜਦੋਂ ਸਿੱਖਿਆ ਬੋਰਡ ਨੇ ਇੰਨੀ ਛੇਤੀ ਨਤੀਜਾ ਐਲਾਨਿਆ ਹੈ।ਪਿਛਲੇ ਸਾਲ ਬੋਰਡ ਨੇ 13 ਮਈ ਨੂੰ ਨਤੀਜਾ ਐਲਾਨਿਆ ਸੀ।ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਵੈੱਬਸਾਈਟ pseb.ac.in 'ਤੇ ਵੇਖਿਆ ਜਾ ਸਕਦਾ ਹੈ। ਬੋਰਡ ਨੇ ਇਸ ਵਾਰ ਸਾਰਾ ਕੰਮ ਆਨਲਾਈਨ ਕੀਤਾ ਸੀ ਜਿਸ ਕਰਕੇ ਨਤੀਜਾ ਸਹੀ ਸਮੇਂ ਉੱਪਰ ਆ ਰਿਹਾ ਹੈ।ਦੱਸਿਆ ਜਾਂਦਾ ਹੈ ਕਿ 12ਵੀਂ ਦੀ ਪ੍ਰੀਖਿਆ 28 ਫਰਵਰੀ ਤੋਂ 24 ਮਾਰਚ ਤੱਕ ਹੋਈ ਸੀ।

-PTCNews

Related Post