ਲੁਧਿਆਣਾ 'ਚ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਹੋਈ ਮੌਤ

By  Shanker Badra August 27th 2018 10:44 AM -- Updated: August 27th 2018 10:45 AM

ਲੁਧਿਆਣਾ 'ਚ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਹੋਈ ਮੌਤ:ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ `ਚ ਸ਼ਰਾਬ ਪੀਣ ਦੇ ਇੱਕ ਅਹਾਤੇ `ਤੇ ਦੋ ਗੁੱਟਾਂ ਵਿਚਾਲੇ ਝੜਪ ਦੌਰਾਨ 35 ਸਾਲਾਂ ਦੇ ਇੱਕ ਵਪਾਰੀ ਵਰਿੰਦਰ ਸਿੰਘ ਦਾ 'ਕਤਲ' ਕਰ ਦਿੱਤਾ ਗਿਆ ਹੈ।ਵਰਿੰਦਰ ਸਿੰਘ ਮੋਗਾ ਦੇ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਸੀ।

ਉਹ ਮੋਗਾ ਦੇ ਕੌਂਸਲਰ ਮਨਜੀਤ ਸਿੰਘ ਧਾਮੂ ਦਾ ਭਤੀਜਾ ਸੀ।ਉਸ ਦੇ ਤਿੰਨ ਹੋਰ ਦੋਸਤ ਵੀ ਨਾਲ ਸਨ, ਜਦੋਂ ਇਨ੍ਹਾਂ ਚਾਰਾਂ ਦਾ ਝਗੜਾ ਕਿਸੇ ਹੋਰ ਗੁੱਟ ਨਾਲ ਹੋ ਗਿਆ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਝਗੜਾ ਕਿਹੜੀ ਗੱਲ ਨੂੰ ਲੈ ਕੇ ਸ਼ੁਰੂ ਹੋਇਆ ਸੀ।ਅਹਾਤੇ ਦੇ ਮਾਲਕ ਨੇ ਉਨ੍ਹਾਂ ਨੂੰ ਲੜਦਿਆਂ ਵੇਖ ਕੇ ਦੋਵੇਂ ਗੁੱਟਾਂ ਨੂੰ ਬਾਹਰ ਚਲੇ ਜਾਣ ਲਈ ਆਖਿਅ ਸੀ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਉਹ ਦੋਵੇਂ ਧੜੇ ਅਹਾਤੇ ਤੋਂ ਬਾਹਰ ਆ ਗਏ ਤਾਂ ਉਨ੍ਹਾਂ ਹਥਿਆਰ ਕੱਢ ਲਏ।ਗੋਲ਼ੀ ਵਰਿੰਦਰ ਸਿੰਘ ਦੇ ਜਬੜੇ `ਤੇ ਲੱਗੀ ਤੇ ਉਹ ਸੜਕ `ਤੇ ਡਿੱਗ ਪਿਆ।ਉਸ ਨੂੰ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।ਪੁਲਿਸ ਨੂੰ ਸ਼ੱਕ ਹੈ ਕਿ ਜਿਹੜੀ ਗੋਲੀ ਨਾਲ ਉਸ ਦੀ ਮੌਤ ਹੋਈ ਹੈ, ਉਹ ਉਸ ਦੇ ਆਪਣੇ ਹੀ ਹਥਿਆਰ ਤੋਂ ਚੱਲੀ ਹੋਵੇ।ਦੁੱਗਰੀ ਦੇ ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਦੋ ਹਥਿਆਰ ਬਰਾਮਦ ਕੀਤੇ ਗਏ ਹਨ।

-PTCNews

Related Post