ਲੁਧਿਆਣਾ 'ਚ ਕਿੰਨਰਾਂ ਅਤੇ ਪੁਲਿਸ ਵਿਚਾਲੇ ਝੜਪ, ਨਗਨ ਹੋ ਕੇ ਘੇਰਿਆ ਥਾਣਾ

By  Shanker Badra February 26th 2020 04:14 PM

ਲੁਧਿਆਣਾ 'ਚ ਕਿੰਨਰਾਂ ਅਤੇ ਪੁਲਿਸ ਵਿਚਾਲੇ ਝੜਪ, ਨਗਨ ਹੋ ਕੇ ਘੇਰਿਆ ਥਾਣਾ:ਲੁਧਿਆਣਾ : ਲੁਧਿਆਣਾ ਵਿਖੇ ਚੌਕੀ ਢੰਡਾਰੀ ਕਲਾਂ ਵਿਚ ਉਸ ਸਮੇਂ ਮਾਹੌਲ ਤਣਾਅਪੂਰਣ ਹੋ ਗਿਆ, ਜਦੋਂ ਜਬਰ-ਜ਼ਨਾਹ ਦੇ ਮਾਮਲੇ ਵਿਚ ਫੜ੍ਹੇ ਇੱਕ ਦੋਸ਼ੀ ਨੂੰ ਛੁਡਵਾਉਣ ਦੇ ਲਈ ਕਿੰਨਰਾਂ ਨੇ ਥਾਣੇ ਦਾ ਘਿਰਾਓ ਕਰ ਦਿੱਤਾ ਅਤੇ ਨਗਨ ਹੋ ਕੇ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਕਿੰਨਰਾਂ ਨੇ ਚੌਕੀ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।

Ludhiana Kinner And police between Clash, police Employees Injured ਲੁਧਿਆਣਾ 'ਚ ਕਿੰਨਰਾਂ ਅਤੇ ਪੁਲਿਸ ਵਿਚਾਲੇ ਝੜਪ, ਨਗਨ ਹੋ ਕੇ ਘੇਰਿਆ ਥਾਣਾ

ਇਸ ਦੌਰਾਨ ਚੌਕੀ 'ਚ ਮੌਜੂਦ ਇੰਚਾਰਜ ਅਤੇ ਮੁਲਾਜ਼ਮ ਖੁਦ ਨੂੰ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਕਿੰਨਰਾਂ ਵੱਲੋਂ ਚੌਕੀ 'ਤੇ ਕੀਤੇ ਪਥਰਾਅ 'ਚ ਪੱਥਰ ਲੱਗਣ ਨਾਲ ਚੌਕੀ ਇੰਚਾਰਜ ਰਣਧੀਰ ਸਿੰਘ ਅਤੇ ਇਕ ਪੁਲਿਸ ਮੁਲਾਜ਼ਮ ਜਰਨੈਲ ਸਿੰਘ ਜ਼ਖਮੀ ਹੋ ਗਿਆ ਹੈ।ਇਸ ਪਥਰਾਅ ਦੀ ਸੂਚਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਨਾਲ ਥਾਣਾ ਫੋਕਲ ਪੁਆਇੰਟ, ਥਾਣਾ ਮੋਤੀ ਨਗਰ, ਥਾਣਾ ਸਾਹਨੇਵਾਲ ਅਤੇ ਥਾਣਾ ਜਮਾਲਪੁਰ ਦੀ ਪੁਲਿਸ ਫੋਰਸ ਮੌਕੇ ’ਤੇ ਪਹੁੰਚੀ।

Ludhiana Kinner And police between Clash, police Employees Injured ਲੁਧਿਆਣਾ 'ਚ ਕਿੰਨਰਾਂ ਅਤੇ ਪੁਲਿਸ ਵਿਚਾਲੇ ਝੜਪ, ਨਗਨ ਹੋ ਕੇ ਘੇਰਿਆ ਥਾਣਾ

ਓਥੇ ਮਾਹੌਲ ਸ਼ਾਂਤ ਨਾ ਹੁੰਦਾ ਦੇਖ ਕੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਪੁਲਿਸ ਨੇ ਕਿੰਨਰਾਂ ਨੂੰ ਖਦੇੜਣ ਲਈ ਲਾਠੀਚਾਰਜ ਕੀਤਾ, ਜਿਸ ਨਾਲ ਕਿੰਨਰ ਭੱਜ ਗਏ। ਇਸ ਤੋਂ ਬਾਅਦ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਦੇ ਮੁੱਖ ਕਿੰਨਰ ਰਿੰਪੀ ਮਹੰਤ ਅਤੇ 20-25 ਅਣਪਛਾਤੇ ਕਿੰਨਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

Ludhiana Kinner And police between Clash, police Employees Injured ਲੁਧਿਆਣਾ 'ਚ ਕਿੰਨਰਾਂ ਅਤੇ ਪੁਲਿਸ ਵਿਚਾਲੇ ਝੜਪ, ਨਗਨ ਹੋ ਕੇ ਘੇਰਿਆ ਥਾਣਾ

ਦੱਸ ਦੇਈਏ ਕਿ ਥਾਣਾ ਫੋਕਲ ਪੁਆਇੰਟ 'ਚ 3 ਦਿਨ ਪਹਿਲਾਂ ਇਕ ਨਾਬਾਲਾਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਇਕ ਔਰਤ ਤੇ ਕੁਝ ਨੌਜਵਾਨਾਂ 'ਤੇ ਮਾਮਲਾ ਦਰਜ ਹੋਇਆ ਸੀ, ਜਿਸ ਵਿਚ ਦੋਸ਼ੀ ਹਰਮਨ, ਦੀਪ, ਸੂਰਜ ਤੇ ਔਰਤ ਸ਼ੋਭਾ ਸ਼ਾਮਲ ਸੀ। ਪੁਲਿਸ ਨੇ ਦੀਪ ਅਤੇ ਸੂਰਜ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦਕਿ ਹਰਮਨ ਨੂੰ ਹਿਰਾਸਤ ਵਿਚ ਰੱਖਿਆ ਸੀ। ਹਰਮਨ ਕਿੰਨਰਾਂ ਦੀ ਗੱਡੀ ਚਲਾਉਂਦਾ ਸੀ। ਹਰਮਨ ਦੇ ਫੜੇ ਜਾਣ ਦਾ ਪਤਾ ਲੱਗਣ 'ਤੇ ਕਿੰਨਰ ਭੜਕ ਗਏ ਸਨ।

-PTCNews

Related Post