ਲੁਧਿਆਣਾ 'ਚ ਪਲਾਸਟਿਕ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ

By  Shanker Badra July 27th 2018 01:20 PM

ਲੁਧਿਆਣਾ 'ਚ ਪਲਾਸਟਿਕ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ:ਲੁਧਿਆਣਾ ਦੇ ਆਇਲੀ ਚੌਕ 'ਤੇ ਸਥਿਤ ਪਲਾਸਟਿਕ ਦੇ ਇੱਕ ਗੋਦਾਮ 'ਚ ਭਿਆਨਕ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ।ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਦੀਆਂ 12-13 ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ।ਬੱਦੋਵਾਲ ਆਰਮੀ ਦਾ ਅੱਗ ਬੁਝਾਊ ਦਸਤਾ ਵੀ ਮੌਕੇ 'ਤੇ ਪਹੁੰਚਿਆ ਹੈ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।ਉੱਥੇ ਹੀ ਇਸ ਹਾਦਸੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

-PTCNews

Related Post