ਲੁਧਿਆਣਾ ਲਈ ਮਾਣ ਵਾਲੀ ਗੱਲ,ਨੇਹਾਲ ਵਡੇਰਾ ਦੀ ਅੰਡਰ-19 ਭਾਰਤੀ ਕ੍ਰਿਕਟ ਟੀਮ ‘ਚ ਹੋਈ ਚੋਣ

By  Shanker Badra June 8th 2018 02:32 PM -- Updated: June 8th 2018 02:36 PM

ਲੁਧਿਆਣਾ ਲਈ ਮਾਣ ਵਾਲੀ ਗੱਲ,ਨੇਹਾਲ ਵਡੇਰਾ ਦੀ ਅੰਡਰ-19 ਭਾਰਤੀ ਕ੍ਰਿਕਟ ਟੀਮ ‘ਚ ਹੋਈ ਚੋਣ:ਲੁਧਿਆਣਾ ਦੇ ਬੱਲੇਬਾਜ਼ ਨੇਹਾਲ ਵਡੇਰਾ ਦੀ ਸ਼੍ਰੀਲੰਕਾ ਦੌਰੇ ਲਈ ਅੰਡਰ-19 ਭਾਰਤੀ ਕ੍ਰਿਕਟ ਟੀਮ ‘ਚ ਚੋਣ ਹੋਈ ਹੈ,ਜੋ ਲੁਧਿਆਣਾ ਸ਼ਹਿਰ ਲਈ ਬੜੀ ਮਾਣ ਵਾਲੀ ਗੱਲ ਹੈ।Ludhiana Nehal Wadera U-19 cricket team for Sri Lanka tourਨੇਹਾਲ ਦੀ ਚੋਣ ਨਾਲ ਉਹਨਾਂ ਦੇ ਪਰਿਵਾਰ ਵਾਲਿਆਂ ਤੇ ਲੁਧਿਆਣੇ ਦੇ ਕ੍ਰਿਕਟ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ ਹੈ।ਦੱਸਿਆ ਜਾਂਦਾ ਹੈ ਕਿ ਨੇਹਲ ਖੱਬੇ ਹੱਥ ਦੇ ਬੱਲੇਬਾਜ਼ ਹਨ।ਉਹਨਾਂ ਨੇ ਹਿਮਾਚਲ ਪ੍ਰਦੇਸ਼ 'ਚ ਆਪਣੀ ਬੱਲੇਬਾਜੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਸੀ,ਇਸ ਦੌਰਾਨ ਨੇਹਲ ਨੇ ਈਸਟ ਜੋਨ ਦੇ ਖਿਲਾਫ ਸੈਂਕੜਾ ਜੜਿਆ ਸੀ।Ludhiana Nehal Wadera U-19 cricket team for Sri Lanka tourਲੁਧਿਆਣਾ ਦੇ ਸ਼ਾਸਤਰੀ ਨਗਰ ਬੀਸੀਐਮ ਆਰੀਆ ਸੀਨੀਅਰ ਸੈਕੰਡਰੀ ਸਕੂਲ ‘ਚ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੇਹਲ ਨੂੰ ਪਿਛਲੇ ਸਾਲ ਅੰਡਰ-16 ਜੋਨਲ ਕ੍ਰਿਕਟ ਅਕੈਡਮੀ ਲਈ ਵੀ ਚੁਣਿਆ ਗਿਆ ਸੀ। Ludhiana Nehal Wadera U-19 cricket team for Sri Lanka tourਵਿਰਾਟ ਕੋਹਲੀ ਨੂੰ ਰੋਲ ਮਾਡਲ ਮੰਨਣ ਵਾਲੇ ਨੇਹਾਲ ਨੇ ਸੱਤ ਸਾਲ ਪਹਿਲਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਅਕੈਡਮੀ ਨੇ ਵੀ ਰਾਸ਼ਟਰੀ ਟੀਮ 'ਚ ਚੋਣ ਨੂੰ ਲੈ ਕੇ ਨੇਹਾਲ ਨੂੰ ਵਧਾਈ ਦਿੱਤੀ ਹੈ। Ludhiana Nehal Wadera U-19 cricket team for Sri Lanka tourਇਸ ਤੋਂ ਇਲਾਵਾ ਦੁਨੀਆ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਵੀ ਚੁਣਿਆ ਗਿਆ ਹੈ,ਮਤਲਬ ਨੇਹਾਲ ਅਤੇ ਅਰਜਨ ਸ਼੍ਰੀਲੰਕਾ ਟੂਰ 'ਤੇ ਭਾਰਤੀ ਟੀਮ ਵਿਚ ਇਕੱਠੇ ਖੇਡਣਗੇ।ਟੀਮ ਸ਼੍ਰੀਲੰਕਾ ਵਿਚ 2 ਚਾਰ ਦਿਨਾਂ ਅਤੇ 5 ਇਕ ਦਿਨਾਂ ਮੈਚ ਖੇਡੇਗੀ।ਭਾਰਤੀ ਅੰਡਰ-19 ਟੀਮ ਦਾ ਇਹ ਦੌਰਾ ਜੁਲਾਈ 'ਚ ਸ਼ੁਰੂ ਹੋਵੇਗਾ।

-PTCNews

Related Post