ਲੁਧਿਆਣਾ: 1984 ਦੰਗਾ ਪੀੜਤਾਂ ਨੇ ਬਿਜਲੀ ਦਫਤਰ ਬਾਹਰ ਲਾਇਆ ਧਰਨਾ, ਦਫ਼ਤਰ ਦਾ ਗੇਟ ਕੀਤਾ ਬੰਦ

By  Jashan A August 26th 2019 01:18 PM

ਲੁਧਿਆਣਾ: 1984 ਦੰਗਾ ਪੀੜਤਾਂ ਨੇ ਬਿਜਲੀ ਦਫਤਰ ਬਾਹਰ ਲਾਇਆ ਧਰਨਾ, ਦਫ਼ਤਰ ਦਾ ਗੇਟ ਕੀਤਾ ਬੰਦ,ਲੁਧਿਆਣਾ: 1984 ਸਿੱਖ ਦੰਗਾ ਪੀੜਤਾਂ ਵੱਲੋਂ ਅੱਜ ਲੁਧਿਆਣਾ ਬਿਜਲੀ ਮਹਿਕਮੇ ਦੇ ਦਫ਼ਤਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬਿਜਲੀ ਮਹਿਕਮੇ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਦੰਗਾ ਪੀੜਤ ਕਾਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਿਜਲੀ ਵਿਭਾਗ ਨੇ ਉਨ੍ਹਾਂ ਦੇ ਬਕਾਇਆ ਬਿੱਲ ਭੇਜ ਦਿੱਤੇ, ਜੋ ਕਿ ਹੁਣ ਲੱਖਾਂ ਰੁਪਏ ਬਣ ਚੁੱਕਾ ਹੈ।

ludhiana1984 ਸਿੱਖ ਕਤਲੇਆਮ ਪੀੜਤ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਸੀਆਰਪੀਐਫ਼ ਕਲੋਨੀ ਦੇ ਵਿੱਚ ਉਨ੍ਹਾਂ ਨੂੰ ਆਸ਼ਿਆਨੇ ਦਿੱਤੇ ਗਏ ਸਨ ਅਤੇ ਬਿਜਲੀ ਵਿਭਾਗ ਨੇ ਇਕ ਦਮ ਉਨ੍ਹਾਂ ਨੂੰ ਲੱਖਾਂ ਰੁਪਏ ਦੇ ਬਕਾਇਆ ਬਿੱਲ ਭੇਜ ਦਿੱਤੇ ਜੋ ਪਹਿਲਾਂ ਦੇ ਪੁਰਾਣੇ ਬਿੱਲ ਹਨ।ਉਨ੍ਹਾਂ ਕਿਹਾ ਕਿ ਪੁਲਿਸ ਅਤੇ ਬਿਜਲੀ ਵਿਭਾਗ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ।

ਹੋਰ ਪੜ੍ਹੋ:ਧਾਰਾ 370 ਜੰਮੂ-ਕਸ਼ਮੀਰ ਦੇ ਵਿਕਾਸ 'ਚ ਵੱਡੀ ਰੁਕਾਵਟ ਸੀ: PM ਮੋਦੀ

ludhianaਉਥੇ ਹੀ ਲੁਧਿਆਣਾ ਦੇ ਚੀਫ ਇੰਜੀਨੀਅਰ ਡੀਪੀਐੱਸ ਗਰੇਵਾਲ ਨੇ ਕਿਹਾ ਕਿ ਇਹ ਬਿਜਲੀ ਚੋਰੀ ਕਰਨ ਦਾ ਮਾਮਲਾ ਹੈ ਅਤੇ ਜਲੰਧਰ ਤੋਂ ਆਈ ਟੀਮ ਵੱਲੋਂ ਇਹ ਛਾਪੇਮਾਰੀ ਕਰਕੇ ਮੌਕੇ ਤੇ ਜੁਰਮਾਨੇ ਕੀਤੇ ਗਏ ਹਨ। ਨਾਲ ਉਨ੍ਹਾਂ ਕਿਹਾ ਕਿ ਪੀੜਤਾਂ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਧਰਨੇ ਦੀ ਇਤਲਾਹ ਨਹੀਂ ਦਿੱਤੀ ਗਈ।

ludhianaਪੀੜਤਾਂ ਵੱਲੋਂ ਬਿਜਲੀ ਦੇ ਬਿੱਲ ਭੇਜਣ ਦੇ ਮਾਮਲੇ ਨੂੰ ਲੈ ਕੇ ਵਿਭਾਗ ਦੇ ਦਫ਼ਤਰ ਅੱਗੇ ਧਰਨੇ ਦਿੱਤੇ ਜਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਫਰਮਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਚ ਤਿੱਖਾ ਸੰਘਰਸ਼ ਵਿੱਢਣਗੇ।

-PTC News

Related Post