ਲੁਧਿਆਣਾ ਅਦਾਲਤ ਵੱਲੋਂ ਅਸਲਾ ਬਰਾਮਦਗੀ ਦੇ ਮਾਮਲੇ 'ਚ ਜਗਤਾਰ ਸਿੰਘ ਹਵਾਰਾ ਬਰੀ

By  Jashan A November 22nd 2019 04:23 PM

ਲੁਧਿਆਣਾ ਅਦਾਲਤ ਵੱਲੋਂ ਅਸਲਾ ਬਰਾਮਦਗੀ ਦੇ ਮਾਮਲੇ 'ਚ ਜਗਤਾਰ ਸਿੰਘ ਹਵਾਰਾ ਬਰੀ,ਲੁਧਿਆਣਾ: ਲੁਧਿਆਣਾ ਦੀ ਅਦਾਲਤ ਨੇ ਇਕ ਮਾਮਲੇ 'ਚ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ। ਦਰਅਸਲ, ਦਸੰਬਰ 1995 ਵਿਚ ਪੁਲਿਸ ਨੇ ਨਿਊ ਕੁੰਦਨਪੁਰੀ ਵਿਚੋਂ ਭਾਰੀ ਮਾਤਰਾ ਵਿਚ ਆਰ.ਡੀ.ਐਕਸ ਅਤੇ ਹੋਰ ਅਸਲਾ ਬਰਾਮਦ ਕੀਤਾ ਸੀ ਉਸ ਵਕਤ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਪਰ ਬਾਅਦ 'ਚ ਹਵਾਰਾ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਅੱਜ ਜੱਜ ਅਰੁਣਵੀਰ ਵਸ਼ਿਸ਼ਟ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਜਗਤਾਰ ਸਿੰਘ ਹਵਾਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

-PTC News

Related Post