ਦਹੇਜ ਦੇ ਲਾਲਚੀਆਂ ਨੇ ਵਿਆਹੁਤਾ ਨਾਲ ਕੀਤਾ ਜਾਨਵਰਾਂ ਵਰਗਾ ਸਲੂਕ, ਚੜ੍ਹੇ ਪੁਲਿਸ ਹੱਥੀਂ

By  Jashan A January 19th 2019 04:13 PM

ਦਹੇਜ ਦੇ ਲਾਲਚੀਆਂ ਨੇ ਵਿਆਹੁਤਾ ਨਾਲ ਕੀਤਾ ਜਾਨਵਰਾਂ ਵਰਗਾ ਸਲੂਕ, ਚੜ੍ਹੇ ਪੁਲਿਸ ਹੱਥੀਂ,ਲੁਧਿਆਣਾ: ਸੂਬੇ 'ਚ ਹੁਣ ਤੱਕ ਦਾਜ਼ ਦੇ ਲਾਲਚ ਨੇ ਕਈ ਧੀਆਂ ਦੇ ਘਰ ਉਜਾੜ ਦਿੱਤੇ ਹਨ। ਦਾਜ਼ ਦੇ ਲਾਲਚੀ ਮਾਸੂਮਾਂ ਦੀ ਜ਼ਿੰਦਗੀ ਖ਼ਰਾਬ ਕਰ ਰਹੇ ਹਨ। ਭਾਵ ਦੀਨੋ- ਦਿਨ ਦਾਜ਼ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ ਇੰਨ੍ਹੇ ਪੜ੍ਹੇ-ਲਿਖੇ ਜਮਾਨੇ ‘ਚ ਲੋਕਾਂ ਦੀ ਮਾਨਸਿਕਤਾ ਇੰਨੀ ਛੋਟੀ ਹੋ ਚੁੱਕੀ ਹੈ ਕਿ ਉਹ ਖ਼ੁਦ ਦਾਜ਼ ਦੀ ਮੰਗ ਕਰਦੇ ਹਨ।

dowry ਦਹੇਜ ਦੇ ਲਾਲਚੀਆਂ ਨੇ ਵਿਆਹੁਤਾ ਨਾਲ ਕੀਤਾ ਜਾਨਵਰਾਂ ਵਰਗਾ ਸਲੂਕ, ਚੜ੍ਹੇ ਪੁਲਿਸ ਹੱਥੀਂ

ਦਹੇਜ ਦੇ ਲਾਲਚੀ ਵੱਲੋਂ ਲੜਕੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ।

ਅਜਿਹਾ ਹੀ ਇੱਕ ਹੋਰ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਪਰਿਵਾਰ ਵੱਲੋਂ ਦਾਜ ਦੇ ਲਾਲਚ ਨੂੰ ਲੈ ਕੇ ਇੱਕ ਮਹਿਲਾ ਨਾਲ ਕੁੱਟ ਮਾਰ ਕੀਤੀ ਜਾਂਦੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਬੀਤੇ ਦਿਨੀਂ ਦਹੇਜ ਦੇ ਮਾਮਲੇ ‘ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

dowry ਦਹੇਜ ਦੇ ਲਾਲਚੀਆਂ ਨੇ ਵਿਆਹੁਤਾ ਨਾਲ ਕੀਤਾ ਜਾਨਵਰਾਂ ਵਰਗਾ ਸਲੂਕ, ਚੜ੍ਹੇ ਪੁਲਿਸ ਹੱਥੀਂ

ਪੁਲਿਸ ਨੂੰ ਦਿੱਤੇ ਬਿਆਨ ‘ਚ ਉਸਨੇ ਦੱਸਿਆ ਕਿ ਉਸਦਾ ਵਿਆਹ ਅਪ੍ਰੈਲ 2017 ਵਿੱਚ ਦੋਸ਼ੀ ਨਾਲ ਹੋਇਆ ਸੀ। ਵਿਆਹ ਦੇ ਕੁੱਝ ਹੀ ਸਮੇਂ ਬਾਅਦ ਹੋਰ ਦਹੇਜ ਲਿਆਉਣ ਦੀ ਮੰਗ ਨੂੰ ਲੈ ਕੇ ਦੋਸ਼ੀਆਂ ਨੇ ਉਸਦਾ ਸਰੀਰਕ ਅਤੇ ਮਾਨਸਿਕ ਰੂਪ ਨਾਲ ਪੀੜਿਤ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਉਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕਰ ਮਾਮਲੇ ਦੀ ਜਾਂਚ ਕਰ ਰਹੀ ਹੈ।

-PTC News

Related Post