ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਨਾਮੀ ਗੈਂਗਸਟਰ ਨੂੰ ਕੀਤਾ ਕਾਬੂ

By  Jashan A January 23rd 2020 07:33 PM

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਨਾਮੀ ਗੈਂਗਸਟਰ ਨੂੰ ਕੀਤਾ ਕਾਬੂ,ਲੁਧਿਆਣਾ: ਲੁਧਿਆਣਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ ਨਾਮੀ ਗੈਂਗਸਟਰ ਦੀਪਾ ਨੂੰ ਗ੍ਰਿਫਤਾਰ ਕੀਤਾ। ਇਸ ਗੈਂਗਸਟਰ ਖਿਲਾਫ ਪੰਜਾਬ ਦੇ ਵੱਖ-ਵੱਖ ਸਥਾਨਾਂ 'ਚ ਲੁੱਟ, ਡਕੈਤੀ ਅਤੇ ਹੱਤਿਆ ਸਮੇਤ ਕਈ ਸੰਗੀਨ ਮਾਮਲੇ ਦਰਜ ਹਨ।

ਇਸ ਮਾਮਲੇ ਸਬੰਧੀ ਲੁਧਿਆਣਾ ਪੁਲਿਸ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ, ਜਿਸ 'ਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੀਪਾ ਇਕ ਖ਼ਤਰਨਾਕ ਗੈਂਗਸਟਰ ਹੈ, 'ਤੇ ਉਹ ਮਈ 2019 'ਚ ਜੇਲ ਤੋਂ ਰਿਹਾ ਹੋ ਕੇ ਬਾਹਰ ਆਇਆ ਸੀ।

ਹੋਰ ਪੜ੍ਹੋ: ਲੁਧਿਆਣਾ: ਜੇਲ੍ਹ 'ਚ ਡਿੱਗੀ ਅਸਮਾਨੀ ਬਿਜਲੀ, 2 ਮੌਤਾਂ

ਪੁਲਿਸ ਦਾ ਕਹਿਣਾ ਹੈ ਕਿ ਇਸ ਗੈਂਗਸਟਰ ਦੀ ਗ੍ਰਿਫਤਾਰੀ ਤੋਂ ਬਾਅਦ ਦੀਪਾ ਢੰਡਾਰੀ ਗੈਂਗ ਲਗਭਗ ਖਤਮ ਹੋ ਚੁੱਕਾ ਹੈ।

ਇਸ ਗੈਂਗ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਅੱਤਵਾਦ ਵਰਗਾ ਮਾਹੌਲ ਬਣਾ ਰੱਖਿਆ ਸੀ ਅਤੇ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਵੀ ਹੁਣ ਸੁਖ ਦਾ ਸਾਹ ਲਿਆ ਹੈ। ਇਸ ਅਪਰਾਧੀ ਦੇ ਕੋਲੋਂ 32 ਬੋਰ ਪਿਸਤੌਲ, 12 ਜ਼ਿੰਦਾ ਕਾਰਤੂਸ ਇਕ ਮੈਗਜ਼ੀਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

-PTC News

Related Post