ਲੁਧਿਆਣਾ ਤੋਂ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਗ੍ਰਿਫਤਾਰ

By  Jashan A October 11th 2019 09:13 AM -- Updated: October 11th 2019 10:11 AM

ਲੁਧਿਆਣਾ ਤੋਂ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਗ੍ਰਿਫਤਾਰ,ਲੁਧਿਆਣਾ: ਫਾਰਮਾ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਨੂੰ ਧੋਖਾਧੜੀ ਦੇ ਇਲਜ਼ਾਮ ‘ਚ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮਲਵਿੰਦਰ ਦੀ ਗ੍ਰਿਫਤਾਰ ਲਈ ਪੁਲਿਸ ਵਲੋਂ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ।

Malvinder Singhਰੈਲੀਗੇਅਰ ਫਿਨਵੇਸਟ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਵਲੋਂ ਮਾਲਵਿੰਦਰ ਸਿੰਘ ਦੇ ਭਰਾ ਸ਼ਿਵਿੰਦਰ ਸਿੰਘ ਅਤੇ ਚਾਰ ਹੋ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਹੋਰ ਪੜ੍ਹੋ:ਪੁਲਿਸ ਨੇ ਫ਼ਿਲਮੀ ਤਰੀਕੇ ਨਾਲ ਰੂਸ ਦੇ ਸਪਾਈਡਰਮੈਨ ਨੂੰ ਕੀਤਾ ਗ੍ਰਿਫ਼ਤਾਰ

Malvinder Singhਰੇਲੀਗੇਅਰ ਨੇ ਸਾਰਿਆਂ ‘ਤੇ 740 ਕਰੋੜ ਰੁਪਏ ਦੀ ਹੇਰਾਫੇਰੀ ਦਾ ਦੋਸ਼ ਲਗਾਇਆ ਹੈ।ਦੱਸਿਆ ਜਾ ਰਿਹਾ ਹੈ ਕਿ ਸਿੰਘ ਭਰਾਵਾਂ ਨੇ ਆਪਣੀ ਦਵਾਈਆਂ ਦੀ ਕੰਪਨੀ ਰੈਨਬੈਕਸੀ ਨੂੰ ਇਕ ਜਪਾਨੀ ਦਵਾਈ ਬਣਾਉਣ ਵਾਲੀ ਕੰਪਨੀ ਨੂੰ 4.6 ਬਿਲੀਅਨ ਡਾਲਰ ਵਿਚ ਵੇਚ ਦਿੱਤਾ ਸੀ।

-PTC News

Related Post