ਪੁਲਿਸ ਨੇ ਫ਼ਿਲਮੀ ਤਰੀਕੇ ਨਾਲ ਰੂਸ ਦੇ ਸਪਾਈਡਰਮੈਨ ਨੂੰ ਕੀਤਾ ਗ੍ਰਿਫ਼ਤਾਰ

Colombia: Climber known as ‘Russian Spiderman’ arrested after scaling building

ਪੁਲਿਸ ਨੇ ਫ਼ਿਲਮੀ ਤਰੀਕੇ ਨਾਲ ਰੂਸ ਦੇ ਸਪਾਈਡਰਮੈਨ ਨੂੰ ਕੀਤਾ ਗ੍ਰਿਫ਼ਤਾਰ:ਕੋਲੰਬੀਆ ‘ਚ 12 ਮੰਜ਼ਿਲਾ ਇਮਾਰਤ ‘ਤੇ ਚੜ੍ਹ ਰਹੇ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਹ ਵਿਅਕਤੀ ਰੂਸ ਦੇ ਸਪਾਈਡਰਮੈਨ ਨਾਂ ਨਾਲ ਮਸ਼ਹੂਰ ਹੈ।ਜਾਣਕਾਰੀ ਅਨੁਸਾਰ ਇਹ ਵਿਅਕਤੀ ਬਿਨਾਂ ਕਿਸੇ ਸੁਰੱਖਿਆ ਤੋਂ ਇਮਾਰਤ ਤੇ ਚੜ੍ਹ ਰਿਹਾ ਸੀ,ਇਸ ਲਈ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।colombia-climber-known-as-russian-spiderman-arrested-after-scaling-buildingਇਸ ਵਿਅਕਤੀ ਦਾ ਨਾਂ ਪਾਵੇਲ ਗੋਗੁਲਾਨ ਹੈ,ਜਿਸ ਨੇ ਕੋਲੰਬੀਆ ‘ਚ ਇੱਕ 12 ਮੰਜ਼ਿਲਾ ਇਮਾਰਤ ਸਿਰਫ਼ 10 ਮਿੰਟ ‘ਚ ਚੜ੍ਹ ਗਿਆ,ਜਿਸ ਲਈ ਉਹ ਇੱਕ ਹਫ਼ਤੇ ਤੋਂ ਤਿਆਰੀ ਕਰ ਰਿਹਾ ਸੀ।ਇਹ ਦੂਜਾ ਮੌਕਾ ਹੈ ਜਦੋਂ ਪਾਵੇਲ ਕੋਲੰਬੀਆ ‘ਚ ਕਿਸੇ ਇਮਾਰਤ ਤੇ ਚੜ੍ਹਿਆ ਹੈ।Colombia: Climber known as ‘Russian Spiderman’ arrested after scaling buildingਦੱਸਣਯੋਗ ਹੈ ਕਿ ਪਾਵੇਲ ਨੇ 10 ਮਹੀਨਿਆਂ ਦੇ ਦੱਖਣੀ ਦੌਰੇ ਦੌਰਾਨ ਪਾਰਗਵੇ,ਬੋਲੀਵੀਆ, ਪੇਰੂ ਅਤੇ ਇਕਵਾਡੋਰ ‘ਚ ਇਮਾਰਤ ਤੇ ਚੜ੍ਹਨ ਦੀ ਚੁਣੌਤੀ ਨੂੰ ਸਵੀਕਾਰ ਕੀਤਾ।ਕੋਲੰਬੀਆ ਤੋਂ ਰਵਾਨਾ ਹੋਣ ਤੋਂ ਪਹਿਲਾਂ ਪਾਵੇਲ ਨੇ ਲਗਭਗ 177 ਫੁੱਟ ਇਸ ਇਮਾਰਤ ਨੂੰ ਚੜ੍ਹਨ ਦਾ ਫ਼ੈਸਲਾ ਲਿਆ ਸੀ।Colombia: Climber known as ‘Russian Spiderman’ arrested after scaling buildingਪਾਵੇਲ ਨੇ ਕਿਹਾ ਕਿ ਇਹ ਬਹੁਤ ਵਧੀਆ ਅਨੁਭਵ ਸੀ ਅਤੇ ਬੜੀ ਆਸਾਨੀ ਨਾਲ ਹੋ ਗਿਆ।ਉਹ ਜਿਵੇਂ ਹੀ ਇਮਾਰਤ ਦੀ ਛੱਤ ‘ਤੇ ਪੁੱਜਾ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।ਇਹ ਪੂਰਾ ਨਜ਼ਾਰਾ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਸੀ।
-PTCNews