ਜਦੋਂ ਬੇਰੁਜ਼ਗਾਰ ਕੁੜੀ ਨੌਕਰੀ ਲਈ ਗਈ ਤਾਂ ਜੋ ਹੋਇਆ ਪੜ੍ਹਕੇ ਕੰਬ ਜਾਵੇਗੀ ਰੂਹ

By  Shanker Badra August 2nd 2019 07:06 PM -- Updated: August 2nd 2019 07:11 PM

ਜਦੋਂ ਬੇਰੁਜ਼ਗਾਰ ਕੁੜੀ ਨੌਕਰੀ ਲਈ ਗਈ ਤਾਂ ਜੋ ਹੋਇਆ ਪੜ੍ਹਕੇ ਕੰਬ ਜਾਵੇਗੀ ਰੂਹ:ਲੁਧਿਆਣਾ : ਪੰਜਾਬ ਵਰਗੇ ਰਾਜ ਅੰਦਰ ਤਾਂ ਨੌਜਵਾਨ ਮੁੰਡੇ /ਕੁੜੀਆਂ ਲਈ ਸਰਕਾਰੀ ਨੌਕਰੀ ਸੁਪਨਾ ਬਣ ਕੇ ਰਹਿ ਗਈ ਹੈ। ਨਿਰਾਸ਼ਾ ਦੇ ਆਲਮ ਅਤੇ ਧੰਦਲੇ ਭਵਿੱਖ ਦੇ ਡਰੋਂ ਬਹੁਤੇ ਮੁੰਡੇ /ਕੁੜੀਆਂ ਨੂੰ ਰੁਜ਼ਗਾਰ ਦੀ ਭਾਲ ਵਿਚ ਦਰ- ਦਰ ਭਟਕਣਾ ਪੈਂਦਾ ਹੈ ਪਰ ਫਿਰ ਵੀ ਕੋਈ ਰੁਜ਼ਗਾਰ ਨਹੀਂ ਮਿਲਦਾ।ਇਸ ਦੌਰਾਨ ਨੌਕਰੀ ਦੀ ਤਲਾਸ਼ ਵਿੱਚ ਖ਼ਾਸਕਰ ਕੁੜੀਆਂ ਨੂੰ ਬਹੁਤ ਕੁੱਝ ਸਹਿਣਾ ਪੈਂਦਾ ਹੈ ,ਇਥੋਂ ਤੱਕ ਕੁੱਝ ਏਜੰਟ ਨੌਕਰੀ ਦੇ ਨਾਂਅ 'ਤੇ ਲੜਕੀਆਂ ਦਾ ਸੋਸ਼ਣ ਕਰਦੇ ਹਨ ਅਤੇ ਉਨ੍ਹਾਂ ਦੀ ਇੱਜਤ ਤੱਕ ਖਿਲਵਾੜ ਕਰ ਦਿੰਦੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ , ਜਿਸ ਨੂੰ ਦੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ।

Ludhiana Unemployed girl By job cheating hotel In rape ਮੁੰਡੇ ਦਾ ਸ਼ਰਮਨਾਕ ਕਾਰਾ , ਕੁੜੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੈ ਗਿਆ ਹੋਟਲ 'ਚ , ਕੀਤਾ ਜ਼ਬਰ ਜਨਾਹ

ਜਿਥੇ ਇੱਕ ਸ਼ਾਤਰ ਨੌਜਵਾਨ ਬੇਰੁਜ਼ਗਾਰ ਕੁੜੀ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਚੰਡੀਗੜ੍ਹ ਰੋਡ ਦੇ ਇੱਕ ਹੋਟਲ 'ਚ ਲੈ ਗਿਆ। ਓਥੇ ਨੌਕਰੀ ਲਈ ਕਾਰੋਬਾਰੀਆਂ ਨਾਲ ਮਿਲਵਾਉਣ ਦੀ ਗੱਲ ਕਹਿ ਕੇ ਮੁਲਜ਼ਮ ਉਸ ਨੂੰ ਹੋਟਲ ਦੇ ਕਮਰੇ 'ਚ ਲੈ ਗਿਆ, ਜਿੱਥੇ ਉਸ ਨੇ ਡਰਾ ਧਮਕਾ ਕੇ ਕੁੜੀ ਦੀ ਆਬਰੂ ਤਾਰ-ਤਾਰ ਕਰ ਦਿੱਤੀ। ਜ਼ਬਰ ਜਨਾਹ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।

Ludhiana Unemployed girl By job cheating hotel In rape ਮੁੰਡੇ ਦਾ ਸ਼ਰਮਨਾਕ ਕਾਰਾ , ਕੁੜੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੈ ਗਿਆ ਹੋਟਲ 'ਚ , ਕੀਤਾ ਜ਼ਬਰ ਜਨਾਹ

ਇਸ ਦੌਰਾਨ ਪੀੜਤ ਲੜਕੀ ਨੇ ਦੱਸਿਆ ਕਿ ਉਹ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਇੱਕ ਨੌਕਰੀ ਦੀ ਤਲਾਸ਼ 'ਚ ਸੀ ਅਤੇ ਨੌਜਵਾਨ ਮਨਪ੍ਰੀਤ ਸਿੰਘ ਵਾਸੀ ਨਿਊ ਕੁਲਦੀਪ ਨਗਰ ਉਸ ਨੂੰ ਜਾਣਦਾ ਸੀ। ਜਦੋਂ ਪੀੜਤ ਲੜਕੀ ਮੁਲਜ਼ਮ ਨੌਜਵਾਨ ਨੂੰ ਮਿਲੀ ਤਾਂ ਉਹ ਇੰਟਰਵਿਊ ਲਈ ਚੰਡੀਗੜ੍ਹ ਰੋਡ 'ਤੇ ਪੈਂਦੇ ਇੱਕ ਹੋਟਲ 'ਚ ਲੈ ਗਿਆ ,ਜਿਥੇ ਉਸ ਨਾਲ ਮੁਲਜ਼ਮ ਜਬਰ ਜਨਾਹ ਕੀਤਾ ਅਤੇ ਕਿਸੇ ਨੂੰ ਨਾ ਦੱਸਣ ਦੀਆਂ ਧਮਕੀਆਂ ਦਿੰਦਾ ਹੋਇਆ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

Ludhiana Unemployed girl By job cheating hotel In rape ਮੁੰਡੇ ਦਾ ਸ਼ਰਮਨਾਕ ਕਾਰਾ , ਕੁੜੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੈ ਗਿਆ ਹੋਟਲ 'ਚ , ਕੀਤਾ ਜ਼ਬਰ ਜਨਾਹ

ਜਿਸ ਤੋਂ ਬਾਅਦ ਪੀੜਤ ਕੁੜੀ ਨੇ ਆਪਣੇ ਮਾਪਿਆਂ ਦੀ ਮਦਦ ਨਾਲ ਥਾਣਾ ਡਵੀਜ਼ਨ ਨੰਬਰ ਸੱਤ 'ਚ ਮੁਲਜ਼ਮ ਖਿਲਾਫ਼ ਸ਼ਿਕਾਇਤ ਦਿੱਤੀ। ਇਸ ਮਾਮਲੇ ਸਬੰਧੀ ਏਐੱਸਆਈ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੇ ਬਿਆਨ ਨੂੰ ਲੈ ਕੇ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ।ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।

-PTCNews

Related Post