ਬਾਲੀਵੁੱਡ ਦੀ ਬੇਮਿਸਾਲ ਡਾਂਸਰ ਤੇ ਕਮਾਲ ਦੀ ਐਕਟਰ ਮਾਧੁਰੀ ਦੀਕਸ਼ਿਤ ਨੇ ਮਨਾਇਆ ਆਪਣਾ 51ਵਾਂ ਜਨਮ ਦਿਨ

By  Shanker Badra May 15th 2018 09:33 PM

ਬਾਲੀਵੁੱਡ ਦੀ ਬੇਮਿਸਾਲ ਡਾਂਸਰ ਤੇ ਕਮਾਲ ਦੀ ਐਕਟਰ ਮਾਧੁਰੀ ਦੀਕਸ਼ਿਤ ਨੇ ਮਨਾਇਆ ਆਪਣਾ 51ਵਾਂ ਜਨਮ ਦਿਨ:ਬਾਲੀਵੁੱਡ 'ਚ ਮਾਧੁਰੀ ਦੀਕਸ਼ਿਤ ਦਾ ਨਾਂ ਇਕ ਅਜਿਹੀ ਅਭਿਨੇਤਰੀ ਦੇ ਰੂਪ 'ਚ ਲਿਆ ਜਾਂਦਾ ਹੈ ਜਿਨ੍ਹਾਂ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਲਗਭਗ ਤਿੰਨ ਦਹਾਕੇ ਤੋਂ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖਾਸ ਪਛਾਣ ਬਣਾਈ ਹੈ।Madhuri Dixit celebrates 51st birthdayਮਾਧੁਰੀ ਦੀਕਸ਼ਤ ਦਾ ਜਨਮ 15 ਮਈ 1967 ਨੂੰ ਮੁੰਬਈ 'ਚ ਇਕ ਮੱਧਵਰਗੀ ਮਰਾਠੀ ਬ੍ਰਾਹਮਣ ਪਰਿਵਾਰ 'ਚ ਹੋਇਆ।ਅੱਜ ਬਾਲੀਵੁੱਡ ਦੀ ਐਵਰਗ੍ਰੀਨ ਬਿਊਟੀ,ਬੇਮਿਸਾਲ ਡਾਂਸਰ ਤੇ ਕਮਾਲ ਦੀ ਐਕਟਰ ਮਾਧੁਰੀ ਦੀਕਸ਼ਿਤ ਆਪਣਾ 51ਵਾਂ ਜਨਮ ਦਿਨ ਮਨਾ ਰਹੀ ਹੈ।ਮਾਧੁਰੀ ਇੰਡਸਟਰੀ ਦੀਆਂ ਸਭ ਤੋਂ ਖੂਬਸੂਰਤ ਐਕਟਰਸ ‘ਚੋਂ ਇੱਕ ਹੈ ਜਿਨ੍ਹਾਂ ਦੀ ਖੂਬਸੂਰਤੀ ਸਮੇਂ ਦੇ ਨਾਲ-ਨਾਲ ਵਧਦੀ ਹੀ ਜਾ ਰਹੀ ਹੈ।Madhuri Dixit celebrates 51st birthdayਮਾਧੁਰੀ ਨੇ ਆਪਣੇ ਕਰੀਅਰ ‘ਚ ਕਈ ਹਿੱਟ ਡਾਂਸਿੰਗ ਨੰਬਰਜ਼ ‘ਚ ਆਪਣੀ ਪ੍ਰਫੌਰਮੈਂਸ ਦਿੱਤੀ ਹੈ ਤੇ ਉਨ੍ਹਾਂ ਦੇ ਗਾਣਿਆਂ ‘ਤੇ ਅੱਜ ਵੀ ਲੋਕ ਝੂਮ ਉੱਠਦੇ ਹਨ।ਮਾਧੁਰੀ 3 ਸਾਲ ਦੀ ਉਮਰ ਤੋਂ ਡਾਂਸ ਕਰ ਰਹੀ ਹੈ।ਉਮਰ ਦੇ ਨਾਲ-ਨਾਲ ਮਾਧੁਰੀ ਨੇ ਆਪਣੇ ਡਾਂਸ ‘ਤੇ ਖੂਬ ਮਿਹਨਤ ਕੀਤੀ।ਇਸੇ ਕਰਕੇ ਅੱਜ ਉਹ ਪ੍ਰੋਫੈਸ਼ਨਲ ਕੱਥਕ ਡਾਂਸਰ ਹੈ।Madhuri Dixit celebrates 51st birthdayਮਾਧੁਰੀ ਨਾਲ ਕੰਮ ਕਰਕੇ ਇੰਡਸਟਰੀ ਦੇ ਕਈ ਕੋਰੀਓਗ੍ਰਾਫਰ ਵੀ ਉਸ ਤੋਂ ਬੇਹੱਦ ਖੁਸ਼ ਹਨ।‘ਤੰਮਾ-ਤੰਮਾ, ‘ਚੋਲੀ ਕੇ ਪੀਛੇ’, ‘ਏਕ ਦੋ ਤੀਨ’ ਮਾਧੁਰੀ ਦੇ ਕੁਝ ਸੁਪਰ ਹਿੱਟ ਗਾਣੇ ਹਨ ਜਿਨ੍ਹਾ ‘ਚ ਮਾਧੁਰੀ ਦੇ ਡਾਂਸ ਸਟੈਪ ਅੱਜ ਵੀ ਲੋਕਾਂ ਨੂੰ ਯਾਦ ਹਨ।ਜ਼ਿਕਰਯੋਗ ਹੈ ਕਿ ਮਾਧੁਰੀ ਦੀਕਸ਼ਿਤ ਦੀ ਕਿਸਮਤ ਦਾ ਸਿਤਾਰਾ ਸਾਲ 1988 'ਚ ਰਿਲੀਜ਼ ਫਿਲਮ 'ਤੇਜ਼ਾਬ' ਨਾਲ ਚਮਕਿਆ।ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਮਾਧੁਰੀ ਕ੍ਰਿਕੇਟਰ ਸੁਨੀਲ ਗਾਵਸਕਰ ਦੀ ਕਾਫੀ ਵੱਡੀ ਫੈਨ ਸੀ।Madhuri Dixit celebrates 51st birthdayਇੱਕ ਇੰਟਰਵਿਊ ‘ਚ ਮਾਧੁਰੀ ਨੇ ਕਿਹਾ ਸੀ ਕਿ ਸੁਨੀਲ ਉਨ੍ਹਾਂ ਦੇ ਸੁਪਨਿਆਂ ‘ਚ ਆਉਦੇ ਹਨ ਤੇ ਉਹ ਉਨ੍ਹਾਂ ਪਿੱਛੇ ਭੱਜਣਾ ਚਾਹੁੰਦੀ ਹੈ ਪਰ ਮਾਧੁਰੀ ਨੇ 1999 ‘ਚ ਡਾਕਟਰ ਸ਼੍ਰੀਰਾਮ ਮਾਧਵ ਨੈਨੇ ਨਾਲ ਵਿਆਹ ਕਰ ਲਿਆ ਸੀ।ਮਾਧੁਰੀ ਨੇ ਆਪਣੇ ਕਰੀਬ 35 ਸਾਲ ਦੇ ਫ਼ਿਲਮੀ ਕਰੀਅਰ ‘ਚ 72 ਤੋਂ ਵੱਧ ਫ਼ਿਲਮਾਂ ‘ਚ ਕੰਮ ਕੀਤਾ।Madhuri Dixit celebrates 51st birthdayਅੱਜਕਲ੍ਹ ਮਾਧੁਰੀ ਆਪਣੀ ਆਨ-ਲਾਈਨ ਡਾਂਸ ਅਕੈਡਮੀ ਚਲਾ ਰਹੀ ਹੈ ਜਿਸ ਦਾ ਨਾਂ ‘ਡਾਂਸ ਵਿਦ ਮਾਧੁਰੀ’ ਹੈ।ਇੱਥੇ ਉਹ ਡਾਂਸ ਦੇ ਸ਼ੌਕੀਨਾਂ ਨੂੰ ਡਾਂਸ ਸਿਖਾਉਂਦੀ ਹੈ। 25 ਮਈ ਨੂੰ ਮਾਧੁਰੀ ਦੀ ਪਹਿਲੀ ਮਰਾਠੀ ਫ਼ਿਲਮ ‘ਬਕੇਟ ਲੀਸਟ’ ਰਿਲੀਜ਼ ਹੋਣ ਵਾਲੀ ਹੈ।Madhuri Dixit celebrates 51st birthdayਇਸ ਤੋਂ ਬਾਅਦ ਉਹ ਕਰਨ ਜੌਹਰ ਦੇ ਡ੍ਰੀਮ ਪ੍ਰੋਜੈਕਰ ‘ਕਲੰਕ’ ‘ਚ ਸੰਜੇ ਦੱਤ ਨਾਲ 21 ਸਾਲ ਬਾਅਦ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।ਇਸ ਫ਼ਿਲਮ ‘ਚ ਆਲਿਆ ਭੱਟ,ਵਰੁਣ ਧਵਨ, ਆਦਿਤੀਆ ਰਾਏ ਕਪੂਰ,ਸੋਨਾਕਸ਼ੀ ਸਿਨ੍ਹਾ ਤੇ ਕੈਟਰੀਨਾ ਕੇਫ ਨਜ਼ਰ ਆਵੇਗੀ।

-PTCNews

Related Post