ਇੱਕ ਵਿਆਹ ਸਮਾਗਮ 'ਚ ਔਰਤ ਨੂੰ ਫ਼ੋਟੋ ਖਿਚਵਾਉਣੀ ਪਈ ਮਹਿੰਗੀ ,ਜਾਣੋਂ ਪੂਰਾ ਮਾਮਲਾ

By  Shanker Badra December 28th 2018 06:41 PM

ਇੱਕ ਵਿਆਹ ਸਮਾਗਮ 'ਚ ਔਰਤ ਨੂੰ ਫ਼ੋਟੋ ਖਿਚਵਾਉਣੀ ਪਈ ਮਹਿੰਗੀ ,ਜਾਣੋਂ ਪੂਰਾ ਮਾਮਲਾ:ਪੁਣੇ : ਮਹਾਂਰਾਸ਼ਟਰ ਦੇ ਪੁਣੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਇੱਕ ਔਰਤ ਨੂੰ ਰਿਸ਼ਤੇਦਾਰਾਂ ਨਾਲ ਫ਼ੋਟੋ ਖਿਚਵਾਉਣੀ ਮਹਿੰਗੀ ਪੈ ਗਈ ਹੈ।

Maharashtra Pune Wedding Ceremony woman Photograph During 8 lakh Rs Theft
ਇੱਕ ਵਿਆਹ ਸਮਾਗਮ 'ਚ ਔਰਤ ਨੂੰ ਫ਼ੋਟੋ ਖਿਚਵਾਉਣੀ ਪਈ ਮਹਿੰਗੀ ,ਜਾਣੋਂ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਜਦੋਂ ਮਹਿਲਾ ਵਿਆਹ 'ਚ ਆਪਣਾ ਪਰਸ ਸਟੇਜ ਦੇ ਕੋਲ ਰੱਖ ਕੇ ਫ਼ੋਟੋ ਖਿਚਵਾਉਣ ਲਈ ਗਈ ਤਾਂ ਉਸਦਾ ਪਰਸ ਚੋਰੀ ਹੋ ਗਿਆ।ਉਸ ਪਰਸ ਵਿੱਚ ਪੋਣੇ ਅੱਠ ਲੱਖ ਰੁਪਏ ਰੱਖੇ ਹੋਏ ਸਨ।ਇਹ ਘਟਨਾ ਕਸਾਰਵਾੜੀ ਵਿਖੇ ਸਥਿਤ ਗੰਧਰਵ ਰੀਮਾ ਲੋਸ ਵਿੱਚ ਰਾਤ ਦੇ ਕਰੀਬ 9 ਵਜੇ ਵਾਪਰੀ ਹੈ।

Maharashtra Pune Wedding Ceremony woman Photograph During 8 lakh Rs Theft
ਇੱਕ ਵਿਆਹ ਸਮਾਗਮ 'ਚ ਔਰਤ ਨੂੰ ਫ਼ੋਟੋ ਖਿਚਵਾਉਣੀ ਪਈ ਮਹਿੰਗੀ ,ਜਾਣੋਂ ਪੂਰਾ ਮਾਮਲਾ

ਇਸ ਮਾਮਲੇ ਵਿੱਚ ਰਾਮਚੰਦਰ ਗਣਪਤਰਾਵ ਝਾਰਕਰ ਨੇ ਭੋਸਾਰੀ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।ਝਾਰਕਰ ਆਪਣੀ ਪਤਨੀ ਦੇ ਨਾਲ ਕਸਾਰਵਾੜੀ ਵਿਚ ਗੰਧਰਵ ਰੀਮਾ ਲੋਸ ਵਿੱਚ ਵਿਆਹ ਦੇ ਲਈ ਗਿਆ ਸੀ।ਉਹ ਵਿਆਹ ਤੋਂ ਬਾਅਦ ਖਾਣਾ ਖਾਣ ਲਈ ਬੈਠੇ ਸਨ।ਇਸ ਦੌਰਾਨ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਫ਼ੋਟੋ ਖਿਚਵਾਉਣ ਲਈ ਸਟੇਜ 'ਤੇ ਬੁਲਾਇਆ ਸੀ ਤਾਂ ਉਸਦੀ ਪਤਨੀ ਨੇ ਹੱਥ 'ਚ ਰੱਖਿਆ ਪਰਸ ਸਟੇਜ ਦੇ ਕੋਲ ਸਾਇਡ 'ਤੇ ਰੱਖ ਦਿੱਤਾ ਅਤੇ ਫ਼ੋਟੋ ਖਿਚਵਾਉਣ ਲਈ ਸਟੇਜ 'ਤੇ ਚਲੀ ਗਈ।

Maharashtra Pune Wedding Ceremony woman Photograph During 8 lakh Rs Theft
ਇੱਕ ਵਿਆਹ ਸਮਾਗਮ 'ਚ ਔਰਤ ਨੂੰ ਫ਼ੋਟੋ ਖਿਚਵਾਉਣੀ ਪਈ ਮਹਿੰਗੀ ,ਜਾਣੋਂ ਪੂਰਾ ਮਾਮਲਾ

ਜਦੋਂ ਔਰਤ ਨੇ ਫ਼ੋਟੋ ਖਿਚਵਾਉਣ ਤੋਂ ਬਾਅਦ ਆ ਕੇ ਦੇਖਿਆ ਤਾਂ ਉਸਦਾ ਪਰਸ ਓਥੇ ਨਹੀਂ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਭੋਸਾਰੀ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।ਉਨ੍ਹਾਂ ਦੇ ਦੱਸਣ ਮੁਤਾਬਕ ਉਸ ਪਰਸ ਵਿੱਚ 8 ਲੱਖ ਦਾ ਮਾਲ ਸੀ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

-PTCNews

Related Post