ਦੋ ਡੱਬੇ ਪਾਣੀ ਲਈ ਹਰ ਰੋਜ਼ ਜਾਨ 'ਤੇ ਖੇਡਦਾ ਹੈ ਇਹ ਮਾਸੂਮ...

By  Jashan A June 24th 2019 08:29 PM

ਦੋ ਡੱਬੇ ਪਾਣੀ ਲਈ ਹਰ ਰੋਜ਼ ਜਾਨ 'ਤੇ ਖੇਡਦਾ ਹੈ ਇਹ ਮਾਸੂਮ...,ਔਰੰਗਾਬਾਦ: ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ 10 ਸਾਲ ਦਾ ਮਾਸੂਮ ਰੋਜ਼ਾਨਾ 2 ਡਿੱਬੇ ਪਾਣੀ ਲਈ 14 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ। ਉਹ ਟਰੇਨ ਦੇ ਵਕਤ ਘਰੋਂ ਮੁਕੰਦਬਾੜੀ ਰੇਲਵੇ ਸਟੇਸ਼ਨ ਲਈ ਚਲਦਾ ਹੈ ਅਤੇ ਟਰੇਨ ਫੜ ਕੇ ਔਰੰਗਾਬਾਦ ਸ਼ਹਿਰ ਪਹੁੰਚਦਾ ਹੈ।

ਇਕ ਪਾਸੇ ਦਾ ਸਫ਼ਰ ਭਾਵੇਂ 7 ਕਿਲੋਮੀਟਰ ਹੈ ਪਰ ਪੈਸੰਜਰ ਟਰੇਨ ਅਕਸਰ ਤਿੰਨ ਘੰਟੇ ਲੇਟ ਹੁੰਦੀ ਹੈ। ਟਰੇਨ ਨੇ ਥੋੜ੍ਹੇ ਮਿੰਟ ਹੀ ਸਟੇਸ਼ਨ ਉੱਪਰ ਰੁਕਣਾ ਹੁੰਦਾ ਹੈ।

ਹੋਰ ਪੜ੍ਹੋ: ਜਲੰਧਰ: ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, ਮਹਿਲਾ ਦੀ ਮੌਤ

ਇਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਪਾਣੀ ਦੇ ਬਰਤਨ ਲੈ ਕੇ ਡੱਬੇ ਵਿਚ ਚੜ੍ਹਨ ਅਤੇ ਭੀੜ-ਭੜੱਕੇ ਵਿਚ ਆਪਣੇ ਲਈ ਥਾਂ ਬਣਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਉਹਨਾਂ ਦੇ ਸੱਟਾਂ ਵੀ ਲੱਗ ਚੁੱਕੀਆਂ ਹਨ।

ਪਰ ਰੋਜ਼ ਪਾਣੀ ਲੈ ਕੇ ਆਉਣਾ ਉਹਨਾਂ ਦੀ ਮਜਬੂਰੀ ਹੈ। ਪਰਿਵਾਰ ਲਈ ਇਹ ਰੋਜ਼ਾਨਾ 'ਡਿਊਟੀ' ਨਿਭਾਉਣ ਵਾਲਾ ਉਹ ਇਕੱਲਾ ਨਹੀਂ ਹੈ। ਉਸ ਦੇ ਮੁਹੱਲੇ ਦੇ ਹੋਰ ਬੱਚੇ ਵੀ ਰੋਜ਼ਾਨਾ ਇਹੀ ਕੰਮ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਖੇਤਰ ਦੇ ਸੱਤ ਹਜ਼ਾਰ ਪਿੰਡ ਸੋਕੇ ਦੀ ਮਾਰ ਹੇਠ ਹਨ।ਜਿਸ ਕਾਰਨ ਇਹਨਾਂ ਮਾਸੂਮਾਂ ਨੂੰ ਔਰੰਗਾਬਾਦ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਹੈ।

-PTC News

Related Post