ਕੋਰੋਨਾ ਸੰਕਟ ਦੌਰਾਨ ਟਰੈਕਟਰਾਂ ਨੇ ਤੋੜੇ ਸਾਰੇ ਰਿਕਾਰਡ, ਜੁਲਾਈ ਮਹੀਨੇ ’ਚ ਹੋਈ ਰਿਕਾਰਡ ਤੋੜ ਵਿਕਰੀ

By  Shanker Badra August 5th 2020 07:40 PM

ਕੋਰੋਨਾ ਸੰਕਟ ਦੌਰਾਨ ਟਰੈਕਟਰਾਂ ਨੇ ਤੋੜੇ ਸਾਰੇ ਰਿਕਾਰਡ, ਜੁਲਾਈ ਮਹੀਨੇ ’ਚ ਹੋਈ ਰਿਕਾਰਡ ਤੋੜ ਵਿਕਰੀ:ਨਵੀਂ ਦਿੱਲੀ : ਮਾਰਚ ਮਹੀਨੇ ਤੋਂ ਚਲੇ ਆ ਰਹੇ ਕੋਰੋਨਾ ਸੰਕਟ ਨਾਲ ਜਿਥੇ ਆਟੋ ਇੰਡਸਟਰੀ ਦੇ ਸਾਰੇ ਸੈਕਟਰ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ , ਉਥੇ ਹੀ ਮਹਿੰਦਰਾ ਦੇ ਟਰੈਕਟਰਾਂ ਦੀ ਬੰਪਰ ਵਿਕਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੌਰ 'ਚ ਟਰੈਕਟਰਾਂ ਦੀ ਹੋ ਰਹੀ ਵਿਕਰੀ ਨੂੰ ਦੇਖਣ ਤੋਂ ਬਾਅਦ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਦੇਸ਼ ਇਸ ਸਮੇਂ ਕੋਰੋਨਾ ਜਿਹੀ ਬਿਮਾਰੀ ਨਾਲ ਜੂਝ ਰਿਹਾ ਹੈ ਅਤੇ ਆਰਥਿਕ ਸਥਿਤੀ ਵੀ ਬੇਹਾਲ ਹੈ।

ਕੋਰੋਨਾ ਸੰਕਟ ਦੌਰਾਨ ਟਰੈਕਟਰਾਂ ਨੇ ਤੋੜੇ ਸਾਰੇ ਰਿਕਾਰਡ, ਜੁਲਾਈ ਮਹੀਨੇ ’ਚ ਹੋਈ ਰਿਕਾਰਡ ਤੋੜ ਵਿਕਰੀ

ਉਥੇ ਹੀ ਇਸ ਬੰਪਰ ਲੜੀ ਚ ਮਹਿੰਦਰਾ ਵੀ ਸ਼ਾਮਲ ਹੋ ਗਿਆ ਹੈ ਤੇ ਜੁਲਾਈ ਮਹੀਨੇ ’ਚ ਭਾਰਤੀ ਗਾਹਕਾਂ ਵਲੋਂ ਮਹਿੰਦਰ ਟਰੈਕਟਰ ਭਾਰੀ ਮਾਤਰਾ 'ਚ ਖਰੀਦੇ ਗਏ ਹਨ। ਹੁਣ ਤੱਕ ਮਹਿੰਦਰਾ ਨੇ ਜੁਲਾਈ 2020 ’ਚ 25,402 ਟਰੈਕਟਰਾਂ ਦੀ ਵਿਕਰੀ ਕੀਤੀ ,ਜੋ ਕਿ ਜੁਲਾਈ  2019 ਦੀ ਤੁਲਨਾ ’ਚ 27 ਫੀਸਦੀ ਦਾ ਵਾਧਾ ਹੈ। ਪਿਛਲੇ ਸਾਲ ਜੁਲਾਈ ਮਹੀਨੇ ’ਚ ਕੁਲ 19,992 ਟਰੈਕਟਰਾਂ ਦੀ ਵਿਕਰੀ ਹੋਈ ਸੀ।

ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ’ਚ ਭਾਰਤ ’ਚ ਮਹਿੰਦਰਾ ਦੇ 24463 ਟਰੈਕਟਰਾਂ ਨੂੰ ਭਾਰਤੀ ਗਾਹਕਾਂ ਨੇ ਖਰੀਦਿਆ ਹੈ,ਜਦਕਿ ਜੁਲਾਈ 2019 ’ਚ ਇਕਾਈ 7563 ਸੀ। ਜੁਲਾਈ 2020 ’ਚ ਮਹਿੰਦਰਾ ਨੇ ਭਾਰਤ ਤੋਂ ਬਾਹਰ 939 ਟਰੈਕਟਰਾਂ ਦੀ ਬਰਾਮਦੀ ਕੀਤੀ ਹੈ ਜਦੋਂਕਿ ਜੁਲਾਈ 2019 ’ਚ ਇਹ ਅੰਕੜਾ 818 ਇਕਾਈ ਦਾ ਸੀ। ਪਿਛਲੇ ਸਾਲ ਦੇ ਮੁਕਾਬਲੇ ਜੁਲਾਈ 2020 ’ਚ ਮਹਿੰਦਰਾ ਦੇ ਟਰੈਕਟਰਾਂ ਦੀ ਬਰਾਮਦ ’ਚ 15 ਫੀਸਦੀ ਦਾ ਵਾਧਾ ਹੋਇਆ ਹੈ।

ਕੋਰੋਨਾ ਸੰਕਟ ਦੌਰਾਨ ਟਰੈਕਟਰਾਂ ਨੇ ਤੋੜੇ ਸਾਰੇ ਰਿਕਾਰਡ, ਜੁਲਾਈ ਮਹੀਨੇ ’ਚ ਹੋਈ ਰਿਕਾਰਡ ਤੋੜ ਵਿਕਰੀ

ਇਸ ਦੌਰਾਨ ਮਹਿੰਦਰਾ ਐਂਡ ਮਹਿੰਦਰਾ ਲਿਮਟਡ ਦੇ ਪ੍ਰਧਾਨ ਹੇਮੰਤ ਸਿੱਕਾ ਨੇ ਵਿਕਰੀ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਜੁਲਾਈ 2020 ਦੌਰਾਨ ਭਾਰਤੀ ਬਾਜ਼ਾਰ ’ਚ 24,463 ਟਰੈਕਟਰਾਂ ਦੀ ਵਿਕਰੀ ਕੀਤੀ ਹੈ ਜੋ ਪਿਛਲੇ ਸਾਲ ਦੀ ਤੁਲਨਾ ’ਚ 28 ਫੀਸਦੀ ਵੱਧ ਹੈ। ਇਹ ਸਾਡੀ ਹੁਣ ਤੱਕ ਦੀ ਜੁਲਾਈ ਮਹੀਨੇ ’ਚ ਸਭ ਤੋਂ ਵੱਧ ਵਿਕਰੀ ਹੈ। ਬਾਜ਼ਾਰ ’ਚ ਟਰੈਕਟਰਾਂ ਦੀ ਮੰਗ ਜਾਰੀ ਹੈ।

-PTCNews

Related Post