Amritsar News : ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ ,ਪ੍ਰੇਮਿਕਾ ਨੇ ਕੀਤਾ ਸੀ ਵਿਆਹ ਤੋਂ ਇੰਨਕਾਰ

Amritsar News : ਅੰਮ੍ਰਿਤਸਰ ਦੇ ਵੇਰਕਾ 'ਚ ਇੱਕ 25 ਸਾਲਾ ਨੌਜਵਾਨ ਰਮਨਵੀਰ ਸਿੰਘ ਨੇ ਇੱਕ ਕੁੜੀ ਵੱਲੋਂ ਪ੍ਰੇਮ ਸਬੰਧਾਂ ਤੋਂ ਇਨਕਾਰ ਕਰਨ 'ਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮੁੰਡਾ ਇੱਕ ਕੁੜੀ ਨਾਲ ਪਿਆਰ ਕਰਦਾ ਸੀ। ਦੋਵੇਂ ਘੁੰਮਦੇ ਰਹਿੰਦੇ ਸਨ ਅਤੇ ਕੱਲ੍ਹ ਕੁੜੀ ਨੇ ਮੁੰਡੇ ਨੂੰ ਫ਼ੋਨ ਕਰਕੇ ਆਪਣੇ ਪਿਆਰ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਹੈ

By  Shanker Badra August 21st 2025 01:27 PM -- Updated: August 21st 2025 03:42 PM

Amritsar News : ਅੰਮ੍ਰਿਤਸਰ ਦੇ ਵੇਰਕਾ 'ਚ ਇੱਕ 25 ਸਾਲਾ ਨੌਜਵਾਨ ਰਮਨਵੀਰ ਸਿੰਘ ਨੇ ਇੱਕ ਕੁੜੀ ਵੱਲੋਂ ਪ੍ਰੇਮ ਸਬੰਧਾਂ ਤੋਂ ਇਨਕਾਰ ਕਰਨ 'ਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮੁੰਡਾ ਇੱਕ ਕੁੜੀ ਨਾਲ ਪਿਆਰ ਕਰਦਾ ਸੀ। ਦੋਵੇਂ ਘੁੰਮਦੇ ਰਹਿੰਦੇ ਸਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ -ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਮੁਤਾਬਕ ਜਦੋਂ ਮੁੰਡੇ ਦੇ ਘਰਵਾਲਿਆਂ ਨੇ ਕੁੜੀ ਦੇ ਪਰਿਵਾਰ ਨਾਲ ਵਿਆਹ ਦੀ ਗੱਲ ਕੀਤੀ ਤਾਂ ਕੁੜੀ ਨੇ ਸਪੱਸ਼ਟ ਕਹਿ ਦਿੱਤਾ ਕਿ ਉਹ ਵਿਦੇਸ਼ ਜਾ ਰਹੀ ਹੈ ਅਤੇ ਹੁਣ ਉਹ ਮੁੰਡੇ ਨਾਲ ਵਿਆਹ ਨਹੀਂ ਕਰ ਸਕਦੀ। ਇਹ ਗੱਲ ਸੁਣ ਕੇ ਮੁੰਡਾ ਬੁਰੇ ਤੌਰ 'ਤੇ ਸਦਮੇ ‘ਚ ਆ ਗਿਆ ਅਤੇ ਉਸ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮੌਕੇ ‘ਤੇ ਹੀ ਪਰਿਵਾਰ ਵਿੱਚ ਹੜਕੰਪ ਮਚ ਗਿਆ।  

ਪਰਿਵਾਰ ਦਾ ਕਹਿਣਾ ਹੈ ਕਿ ਚਾਰ ਸਾਲਾਂ ਤੋਂ ਦੋਵੇਂ ਇਕੱਠੇ ਰਹਿ ਰਹੇ ਸਨ, ਇਕੱਠੇ ਘੁੰਮਦੇ ਰਹਿੰਦੇ ਸਨ ਅਤੇ ਹਾਲ ਹੀ ‘ਚ ਮੁੰਡੇ ਨੇ ਉਸ ਕੁੜੀ ਦਾ ਜਨਮ ਦਿਨ ਵੀ ਮਨਾਇਆ ਸੀ। ਮ੍ਰਿਤਕ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਅਤੇ ਆਰੋਪੀਆਂ ‘ਤੇ ਕਾਰਵਾਈ ਦੀ ਮੰਗ ਕੀਤੀ।

ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕੁੜੀ ਅਤੇ ਮੁੰਡੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਜਨਾਲਾ ਦੇ ਪਿੰਡ ਗੱਗੋਮਾਹਲ ਵਿਖੇ ਇੱਕ ਨੌਜਵਾਨ ਸੁਰਜੀਤ ਸਿੰਘ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਨੂੰ ਪੀਜ਼ਾ ਖਵਾਉਣਾ ਦਾ ਪ੍ਰੋਗਰਾਮ ਬਣਾਉਣਾ ਮਹਿੰਗਾ ਪੈ ਗਿਆ ਹੈ। ਲੜਕੀ ਦੇ ਭਰਾਵਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਹੈ। ਜਿਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ । ਨੌਜਵਾਨ ਦੇ ਕਾਫ਼ੀ ਗੰਭੀਰ ਸੱਟਾਂ ਲੱਗੀਆ ਸਨ।

Related Post