ਜਦੋਂ ਕੁੜੀ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਤਾਂ ਲੋਕਾਂ ਨੇ ਦਿੱਤਾ ਇਹ ਜਵਾਬ , ਕੁੜੀ ਨੇ ਕੀਤੀ ਖ਼ੁਦਕੁਸ਼ੀ

By  Shanker Badra May 17th 2019 05:36 PM

ਜਦੋਂ ਕੁੜੀ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਤਾਂ ਲੋਕਾਂ ਨੇ ਦਿੱਤਾ ਇਹ ਜਵਾਬ , ਕੁੜੀ ਨੇ ਕੀਤੀ ਖ਼ੁਦਕੁਸ਼ੀ:ਮਲੇਸ਼ੀਆ : ਮਲੇਸ਼ੀਆ ’ਚ ਇੱਕ ਕੁੜੀ ਨੇ ਇੰਸਟਾਗ੍ਰਾਮ ਤੇ ਪੋਲ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਹੈ।ਦਰਅਸਲ 'ਚ ਉਸ ਨੇ ਇੰਸਟਾਗ੍ਰਾਮ ਉੱਤੇ ਪੋਲ ਪੋਸਟ ਪਾ ਕੇ ਆਪਣੇ ਫ਼ਾਲੋਅਰਜ਼ ਤੋਂ ਪੁੱਛਿਆ ਕਿ ਕੀ ਉਸ ਨੂੰ ਮਰ ਜਾਣਾ ਚਾਹੀਦਾ ਹੈ ਜਾਂ ਨਹੀਂ।ਇਸ ਦੌਰਾਨ ਇੰਸਟਾਗ੍ਰਾਮ ਉੱਤੇ ਲਗਭਗ 69% ਲੋਕਾਂ ਨੇ ਪੋਸਟ ਉੱਤੇ ‘ਹਾਂ’ ਵਿੱਚ ਆਪਣਾ ਪ੍ਰਤੀਕਰਮ ਦਿੱਤਾ।ਇਸ ਤੋਂ ਤੁਰੰਤ ਬਾਅਦ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ।

Malaysia Girl Instagram After the pole Suicide
ਜਦੋਂ ਕੁੜੀ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਤਾਂ ਲੋਕਾਂ ਨੇ ਦਿੱਤਾ ਇਹ ਜਵਾਬ , ਕੁੜੀ ਨੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਅਨੁਸਾਰ ਸਾਰਾਵਾਕ ਸੂਬੇ ਦੀ ਪੁਲਿਸ ਨੇ ਦੱਸਿਆ ਕਿ ਕੁੜੀ ਨੇ ਫ਼ੋਟੋ ਸ਼ੇਅਰਿੰਗ ਐਪ ਉੱਤੇ ਪੋਲ ਪੋਸਟ ਪਾਈ ਸੀ।ਇਸ ਦੌਰਾਨ ਜਿਹੜੇ ਲੋਕਾਂ ਨੇ ‘ਹਾਂ’ ਵਿੱਚ ਆਪਣੀ ਵੋਟ ਪਾਈ ਹੈ, ਉਨ੍ਹਾਂ ਉੱਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗ ਸਕਦਾ ਹੈ।ਮਲੇਸ਼ੀਆ ਵਿੱਚ ਖ਼ੁਦਕੁਸ਼ੀ ਦੀ ਕੋਸ਼ਿਸ਼ ਜਿੱਥੇ ਇੱਕ ਅਪਰਾਧ ਹੈ, ਉੱਥੇ ਕਿਸੇ ਨੂੰ ਖ਼ੁਦਕੁਸ਼ੀ ਲਈ ਉਕਸਾਉਣਾ ਵੀ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ।

Malaysia Girl Instagram After the pole Suicide
ਜਦੋਂ ਕੁੜੀ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਤਾਂ ਲੋਕਾਂ ਨੇ ਦਿੱਤਾ ਇਹ ਜਵਾਬ , ਕੁੜੀ ਨੇ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 2017 ’ਚ 14 ਸਾਲਾਂ ਦੀ ਬ੍ਰਿਟਿਸ਼ ਕੁੜੀ ਮੌਲੀ ਰੱਸੇਲ ਨੇ ਆਪਣੀ ਜਾਨ ਲੈ ਲਈ ਸੀ।ਉਸ ਦੇ ਮਾਪਿਆਂ ਨੇ ਦੱਸਿਆ ਸੀ ਕਿ ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਖ਼ੁਦਕੁਸ਼ੀ ਦੀਆਂ ਤਸਵੀਰਾਂ ਵੇਖੀਆਂ ਸਨ।ਇਸ ਤਰ੍ਹਾਂ ਦੇ ਮਾਮਲੇ ਰੋਕਣ ਲਈ ਫ਼ਰਵਰੀ ਮਹੀਨੇ ਇੰਸਟਾਗ੍ਰਾਮ ਦਾ ਆਇਆ ਫ਼ੀਚਰ ਨਾਕਾਮ ਰਿਹਾ ਹੈ।ਇਸ ਫ਼ੀਚਰ ਰਾਹੀਂ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਸਵੀਰਾਂ ਨੂੰ ਬਲਾਕ ਕੀਤਾ ਜਾ ਸਕਦਾ ਸੀ।

-PTCNews

Related Post