ਮੰਡੀਆਂ 'ਚ ਰੁਲ ਰਹੇ ਕਿਸਾਨਾਂ ਦਾ ਪ੍ਰਸ਼ਾਸਨ ਨੂੰ ਨਹੀਂ ਖਿਆਲ ,ਪਾਣੀ ਵਾਲੇ ਪੀਣ ਲਈ ਤਰਸੇ ਕਿਸਾਨ

By  Shanker Badra October 5th 2019 07:13 PM

ਮੰਡੀਆਂ 'ਚ ਰੁਲ ਰਹੇ ਕਿਸਾਨਾਂ ਦਾ ਪ੍ਰਸ਼ਾਸਨ ਨੂੰ ਨਹੀਂ ਖਿਆਲ ,ਪਾਣੀ ਵਾਲੇ ਪੀਣ ਲਈ ਤਰਸੇ ਕਿਸਾਨ:ਮਲੇਰਕੋਟਲਾ : ਮਲੇਰਕੋਟਲਾ ਅਤੇ ਇਸ ਦੇ ਨਜ਼ਦੀਕੀ ਪਿੰਡਾਂ ਦੀਆਂ ਅਨਾਜ ਮੰਡੀਆਂ 'ਚ ਅਜੇ ਤੱਕ ਮਾਰਕੀਟ ਕਮੇਟੀ ਮਲੇਰਕੋਟਲਾ ਵੱਲੋਂ ਕਿਸਾਨਾਂ ਨੂੰ ਦੇਣ ਵਾਲੀਆਂ ਸਹੂਲਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ,ਜਿਸ ਕਰਕੇ ਕਿਸਾਨ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਸਾਡੇ ਕਿਸਾਨ ਦਿਨ -ਰਾਤ ਮਿਹਨਤ ਕਰਕੇ ਆਪਣੀ ਫ਼ਸਲ ਨੂੰ ਜਦੋਂ ਵੇਚਣ ਲਈ ਮੰਡੀਆਂ 'ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਫ਼ਸਲ ਦੇ ਪੈਸੇ ਵੱਟ ਕੇ ਆਪਣਾ ਕਰਜ਼ਾ ਲਾਹ ਦੇਵਾਂਗਾ ਅਤੇ ਹੋਰ ਘਰੇਲੂ ਕੰਮਾਂ 'ਚ ਪੈਸੇ ਨੂੰ ਵਰਤ ਸਕਦੇ। ਕਿਸਾਨਾਂ ਨੂੰ ਕਈ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਭਾਵੇਂ ਸਖ਼ਤ ਨਿਰਦੇਸ ਦਿੱਤੇ ਜਾਦੇ ਹਨ ਪਰ ਹੇਠਲੇ ਪੱਧਰ 'ਤੇ ਕਿਸਾਨਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ।

Malerkotla grain Market Committee Farmers Giving Utilities not provided ਮੰਡੀਆਂ 'ਚ ਰੁਲ ਰਹੇ ਕਿਸਾਨਾਂ ਦਾ ਪ੍ਰਸ਼ਾਸਨ ਨੂੰ ਨਹੀਂ ਖਿਆਲ ,ਪਾਣੀ ਵਾਲੇ ਪੀਣ ਲਈ ਤਰਸੇ ਕਿਸਾਨ

ਅਜਿਹਾ ਹੀ ਹੋ ਰਿਹਾ ਹੈ ਮਲੇਰਕੋਟਲਾ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਕਈ ਅਨਾਜ ਮੰਡੀਆਂ 'ਚ ,ਜਿਥੇ ਕਿਸਾਨ ਆਪਣੀ ਫਸਲ ਵੇਚਣ ਲਈ ਆ ਰਹੇ ਹਨ ਪਰ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਮੰਡੀਆਂ ਦੀ ਸਫ਼ਾਈ ਵੀ ਆਪ ਖੁਦ ਲੇਵਰ ਤੋਂ ਕਰਵਾਉਣੀ ਪੈ ਰਹੀ ਹੈ। ਬਾਥਰੂਮਾਂ ਦਾ ਕੋਈ ਪ੍ਰਬੰਧ ਨਹੀਂ ਅਤੇ ਨਾ ਹੀ ਅਜੇ ਤੱਕ ਲਾਇਟਾਂ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਅਧਿਕਾਰੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ, ਜੋ ਕਿਸਾਨਾਂ ਨੂੰ ਸਹੂਲਤਾਂ ਨਹੀ ਦੇ ਰਹੇ।

Malerkotla grain Market Committee Farmers Giving Utilities not provided ਮੰਡੀਆਂ 'ਚ ਰੁਲ ਰਹੇ ਕਿਸਾਨਾਂ ਦਾ ਪ੍ਰਸ਼ਾਸਨ ਨੂੰ ਨਹੀਂ ਖਿਆਲ ,ਪਾਣੀ ਵਾਲੇ ਪੀਣ ਲਈ ਤਰਸੇ ਕਿਸਾਨ

ਜੇਕਰ ਗੱਲ ਕਰੀਏ ਮਲੇਰਕੋਟਲਾ ਦੀ ਅਨਾਜ ਮੰਡੀ ਦੀ ਤਾਂ ਤੁਸੀਂ ਤਸਵੀਰਾਂ 'ਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਸਫ਼ਾਈ ਮਾਰਕੀਟ ਕਮੇਟੀ ਨੇ ਕੀਤੀ ਹੈ ਤੇ ਖੜ੍ਹਾ ਪਾਣੀ ਕਿਸਾਨਾਂ ਦੀਆਂ ਫ਼ਸਲਾਂ ਨਾਲ ਭਰੀਆਂ ਬੋਰੀਆਂ 'ਚ ਵੀ ਚਲਾ ਗਿਆ ਹੈ। ਜਦੋਂ ਇਸ ਸਬੰਧੀ ਸੁਰਿੰਦਰ ਕੁਮਾਰ ਸੈਕਟਰੀ ਮੰਡੀ ਬੋਰਡ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਈ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਕਈ ਕੀਤੇ ਜਾ ਰਹੇ ਹਨ।

-PTCNews

Related Post