ਮਲੇਰਕੋਟਲਾ 'ਚ ਅਜਿਹਾ ਢਾਬਾ ਜਿਥੇ ਇਕੋ ਟੇਬਲ 'ਤੇ ਬੈਠ ਸਾਰੇ ਧਰਮਾਂ ਦੇ ਲੋਕ ਖਾਂਦੇ ਨੇ ਖਾਣਾ, ਦੇਖੋ ਤਸਵੀਰਾਂ

By  Jashan A January 19th 2020 05:53 PM

ਮਲੇਰਕੋਟਲਾ 'ਚ ਅਜਿਹਾ ਢਾਬਾ ਜਿਥੇ ਇਕੋ ਟੇਬਲ 'ਤੇ ਬੈਠ ਸਾਰੇ ਧਰਮਾਂ ਦੇ ਲੋਕ ਖਾਂਦੇ ਨੇ ਖਾਣਾ, ਦੇਖੋ ਤਸਵੀਰਾਂ ,ਮਲੇਰਕੋਟਲਾ: ਮਲੇਰਕੋਟਲਾ ਸ਼ਹਿਰ ਜਿੱਥੇ ਹਮੇਸ਼ਾ ਹੀ ਆਪਸੀ ਭਾਈਚਾਰੇ ਦੀ ਮਿਸਾਲ ਦੇਖਣ ਨੂੰ ਮਿਲਦੀ ਹੈ ਤੇ ਹੁਣ ਤਾਜ਼ਾ ਮਿਸਾਲ ਦੀ ਗੱਲ ਕਰੀਏ ਤਾਂ ਇੱਕ ਪੰਡਤ ਜੀ ਵੱਲੋਂ ਪ੍ਰਭੂ ਦਾ ਢਾਬਾ ਨਾਂਅ 'ਤੇ ਇਕ ਢਾਬਾ ਖੋਲ੍ਹਿਆ ਗਿਆ ਹੈ, ਜਿੱਥੇ ਸਾਰੇ ਹੀ ਧਰਮਾਂ ਦੇ ਲੋਕ ਆ ਕੇ ਖਾਣਾ ਖਾਂਦੇ ਹਨ। ਇਸ ਢਾਬੇ 'ਤੇ ਘਰੇਲੂ ਮਹਿਲਾਵਾਂ ਨੂੰ ਕੰਮ ਦਿੱਤਾ ਗਿਆ ਹੈ,ਜਿਸ ਕਰ ਕੇ ਜਿੱਥੇ ਘਰ ਵਰਗਾ ਖਾਣਾ ਤਾਂ ਮਿਲਦਾ ਹੀ ਹੈ, ਉੱਥੇ ਹੀ ਸਾਫ ਸਫਾਈ ਦਾ ਵੀ ਖਾਸ ਤੌਰ 'ਤੇ ਧਿਆਨ ਦਿੱਤਾ ਜਾਂਦਾ ਹੈ।

Malerkotlaਹਾਲਾਂਕਿ ਨਾਂ ਰੱਖਿਆ ਪ੍ਰਭੂ ਦਾ ਢਾਬਾ ਤੇ ਹੇਠ ਇੱਕ ਬੋਰਡ ਲੱਗਿਆ ਦਿਖਾਈ ਦਿੰਦਾ ਹੈ ਜਿਸ ਉੱਪਰ ਮਾਂ ਦਾ ਢਾਬਾ ਲਿਖਿਆ ਹੋਇਆ ਹੈ,ਕਿਉਂਕਿ ਇੱਥੇ ਘਰੇਲੂ ਮਹਿਲਾਵਾਂ ਨੂੰ ਕੰਮ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਘਰ ਵਰਗਾ ਖਾਣੇ ਵਿੱਚ ਸੁਆਦ ਮਿਲੇ, ਸਿਰਫ ਸੁਆਦ ਹੀ ਨਹੀਂ ਬਲਕਿ ਇੱਥੇ ਵਿਸ਼ੇਸ਼ ਤੌਰ ਤੇ ਸਾਫ ਸਫਾਈ ਤੇ ਵੀ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਗ੍ਰਾਹਕ ਨੂੰ ਸਾਫ ਸੁਥਰਾ ਖਾਣਾ ਮੁਹੱਈਆ ਕਰਵਾਇਆ ਜਾਵੇ।

ਇੱਥੇ ਖਾਣਾ ਖਾਣ ਆਏ ਲੋਕਾਂ ਦਾ ਕਹਿਣਾ ਹੈ ਕਿ ਜੋ ਖਾਣਾ ਉਹ ਇਸ ਛੋਟੇ ਜਿਹੇ ਢਾਬੇ ਤੋਂ ਖਵਾਉਂਦੇ ਨੇ ਉਹ ਜਿੱਥੇ ਘਰ ਵਰਗਾ ਖਾਣਾ ਹੁੰਦਾ ਹੈ ਉੱਥੇ ਹੀ ਸਾਫ਼ ਸੁਥਰਾ ਵੀ ਹੁੰਦਾ ਹੈ ਜਿਸ ਕਰਕੇ ਉਹ ਇੱਥੇ ਖਾਣਾ ਆ ਕੇ ਖਾਂਦੇ ਹਨ।

ਹੋਰ ਪੜ੍ਹੋ:ਲੁਧਿਆਣਾ : ਖੇਤਾਂ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

Malerkotlaਮੁਸਲਿਮ ਵਿਅਕਤੀ ਵੀ ਇਸ ਪ੍ਰਭੂ ਦੇ ਢਾਬੇ ਤੇ ਖਾਣਾ ਖਾਂਦੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਇਸ ਢਾਬੇ ਤੋਂ ਸਵੇਰ ਦਾ ਨਾਸ਼ਤਾ ਜਾਂ ਫਿਰ ਦੁਪਹਿਰ ਦਾ ਖਾਣਾ ਖਾਂਦੇ ਨੇ ਤੇ ਨਾਲ ਹੀ ਕਿਹਾ ਕਿ ਆਪਸੀ ਭਾਈਚਾਰਕ ਦਾ ਗੁਲਦਸਤਾ ਸ਼ਹਿਰ ਮਲੇਰਕੋਟਲਾ ਜਿੱਥੇ ਜਾਤ ਪਾਤ ਨਹੀਂ ਬਲਕਿ ਇਨਸਾਨ ਨੂੰ ਵੇਖਿਆ ਜਾਂਦਾ ਹੈ ਜਿਸ ਨਾਲ ਮੁਹੱਬਤ ਕੀਤੀ ਜਾਂਦੀ ਹੈ ਪਿਆਰ ਕੀਤਾ ਜਾਂਦਾ ਹੈ।

Malerkotlaਪ੍ਰਭੂ ਦੇ ਢਾਬੇ ਦੇ ਮਾਲਕ ਪੰਡਤ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਇਸ ਸ਼ਹਿਰ ਦੇ ਵਿੱਚੋਂ ਬਹੁਤ ਸਾਰਾ ਪਿਆਰ ਮਿਲਿਆ ਜਿਸ ਕਰਕੇ ਉਸ ਨੇ ਆਪਣੇ ਭਤੀਜੇ ਨੂੰ ਨਾਲ ਲੈ ਕੇ ਇਕ ਢਾਬਾ ਸ਼ੁਰੂ ਕੀਤਾ ਹੈ,ਜਿਸ ਦਾ ਨਾਮ ਰੱਖਿਆ ਪ੍ਰਭੂ ਦਾ ਢਾਬਾ ਜਿੱਥੇ ਸਾਰੇ ਹੀ ਮਜ਼੍ਹਬਾਂ ਧਰਮਾਂ ਦੇ ਲੋਕ ਆਉਂਦੇ ਹਨ ਤੇ ਪਿਆਰ ਨਾਲ ਇਥੇ ਖਾਣਾ ਖਾਂਦੇ ਹਨ।

-PTC News

 

Related Post