ਈਸੜੂ ਨੇੜੇ ਸੈਰ ਕਰ ਰਹੀਆਂ ਔਰਤਾਂ 'ਤੇ ਪਲਟੀ ਬੱਸ ,ਇੱਕ ਮੌਤ, ਕਈ ਜ਼ਖਮੀ

By  Shanker Badra August 30th 2018 09:16 AM

ਈਸੜੂ ਨੇੜੇ ਸੈਰ ਕਰ ਰਹੀਆਂ ਔਰਤਾਂ 'ਤੇ ਪਲਟੀ ਬੱਸ ,ਇੱਕ ਮੌਤ, ਕਈ ਜ਼ਖਮੀ:ਈਸੜੂ : ਪਿੰਡ ਫੈਜਗੜ ਨਜ਼ਦੀਕ ਅੱਜ ਸਵੇਰੇ ਇੱਕ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।ਇਸ ਦੌਰਾਨ ਮਲੇਰਕੋਟਲਾ ਤੋਂ ਮੁਹਾਲੀ ਜਾ ਰਹੀ ਇੱਕ ਬੱਸ ਪਲਟਣ ਦੀ ਜਾਣਕਾਰੀ ਮਿਲੀ ਹੈ।ਇਸ ਹਾਦਸੇ ਦੇ ਵਿੱਚ ਇੱਕ ਔਰਤ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਅਤੇ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ ਹਨ।ਜ਼ਖਮੀ ਔਰਤਾਂ ਨੂੰ ਇਲਾਜ਼ ਦੇ ਲਈ ਹਸਪਤਾਲ ਲਿਜਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਔਰਤਾਂ ਅੱਜ ਸਵੇਰੇ 6 ਵਜੇ ਦੇ ਕਰੀਬ ਪਿੰਡ ਫੈਜਗੜ ਨਜ਼ਦੀਕ ਸੈਰ ਕਰ ਰਹੀਆਂ ਰਹੀਆਂ ਸਨ।ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ।

ਇਸ ਤੋਂ ਇਲਾਵਾ ਬੱਸ ਵਿਚ ਸਵਾਰ ਕਈ ਸਵਾਰੀਆਂ ਜ਼ਖਮੀ ਹੋ ਗਈਆਂ ,ਜਿਨ੍ਹਾਂ ਨੂੰ ਖੰਨਾ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।ਇਸ ਘਟਨਾ ਦੇ ਨਾਲ ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ ਹੈ।

-PTCNews

Related Post